24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਕੇਂਦਰੀ ਸਹਿਕਾਰੀ ਬੈਂਕ ਮੂਹਰੇ ਧਰਨਾ ਦੇ ਕੇ ਕੀਤਾ ਰੋਸ ਵਿਖਾਵਾ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਦਫ਼ਤਰ ਮੂਹਰੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ | ਤਸਵੀਰ: ਤਿਲਕਰਾਜ <br/> 12-05-2026
ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਅੱਜ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਵਿਚ ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜਿੰਨੀ ਦੇਰ ਤੱਕ ਨਵਾਂ ਹੱਦ ਕਰਜ਼ਾ ਲਾਗੂ ਨਹੀਂ ਹੁੰਦਾ ਉੱਨੀ ਦੇਰ ਤੱਕ ਪੁਰਾਣੇ ਹੱਦ ਕਰਜ਼ੇ ਨਾਲ ਕਿਸਾਨਾਂ ਨਾਲ ਲੈਣ ਦੇਣ ਕੀਤਾ ਜਾਵੇ | ਇਸ ਮੌਕੇ ਬੋਲਦਿਆਂ ਜਸਬੀਰ ਸਿੰਘ ਲਿੱਟਾਂ ਤੇ ਦਲਬੀਰ ਸਿੰਘ ਨਾਨਕਪੁਰ ਨੇ ਕਿਹਾ ਕਿ ਕੇਂਦਰੀ ਸਹਿਕਾਰੀ ਬੈਂਕ ਵਲੋਂ ਜ਼ਿਲ੍ਹੇ ਵਿਚ ਬੈਂਕ ਦਾ ਹੱਦ ਕਰਜ਼ਾ ਵਧਾਇਆ ਗਿਆ ਹੈ ਪਰ ਅਜੇ ਤੱਕ ਇਸਨੂੰ ਲਾਗੂ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜੇਕਰ ਸਹਿਕਾਰੀ ਸਭਾਵਾਂ ਕਿਸਾਨਾਂ ਕੋਲੋਂ ਪਿਛਲ ਸਾਲ ਦੀ ਖਾਦ ਜਾਂ ਨਕਦੀ ਦਿੱਤੇ ਰਕਮ ਦੀ ਵਸੂਲੀ ਨਹੀਂ ਕਰਦੀਆਂ ਤਾਂ ਉਸ ਨਾਲ ਬੈਂਕਾਂ ਤੇ ਸੁਸਾਇਟੀ ਨੂੰ ਨੁਕਸਾਨ ਹੋਵੇਗਾ | ਕਿਉਂਕਿ ਸੁਸਾਇਟੀ ਦੀ ਅਦਾਇਗੀ ਦੀ ਰਕਮ ਕਿਸਾਨਾਂ ਨੇ ਕਿਸੇ ਹੋਰ ਮੰਤਵ 'ਤੇ ਖ਼ਰਚ ਕਰ ਲਈ ਤਾਂ ਸੁਸਾਇਟੀਆਂ ਦੀ ਰਿਕਵਰੀ ਘੱਟ ਜਾਵੇਗੀ ਤੇ ਕਿਸਾਨ ਡਿਫਾਲਟਰ ਹੋ ਜਾਣਗੇ | ਉਨ੍ਹਾਂ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਕੋਲੋਂ ਪਿਛਲੀ ਰਕਮ ਜਮਾਂ ਕਰਵਾਕੇ ਉਨ੍ਹਾਂ ਨਾਲ ਨਵਾਂ ਲੈਣ ਦੇਣ ਚਾਲੂ ਕੀਤਾ ਜਾਵੇ ਤੇ ਸੁਸਾਇਟੀਆਂ ਵਿਚ ਖਾਦ, ਦਵਾਈਆਂ ਤੇ ਹੋਰ ਸਮਾਨ ਬਿਨਾਂ ਦੇਰੀ ਮੰਗਵਾ ਕੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇ ਤੇ ਬਾਅਦ ਵਿਚ ਨਵਾਂ ਹੱਦ ਕਰਜ਼ਾ ਦੋ ਤਿੰਨ ਮਹੀਨਿਆਂ ਵਿਚ ਬਣਾ ਕੇ ਲਾਗੂ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸੁਸਾਇਟੀ ਦੇ ਮੁਲਾਜ਼ਮ ਹੜਤਾਲ 'ਤੇ ਗਏ ਤਾਂ ਕਿਸਾਨ ਜਥੇਬੰਦੀਆਂ ਉਨ੍ਹਾਂ ਦਾ ਸਮਰਥਨ ਕਰਨਗੀਆਂ | ਪਰ ਮੁਲਾਜ਼ਮਾਂ ਨੂੰ ਵੀ ਕਿਸਾਨਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ | ਬਾਅਦ ਵਿਚ ਯੂਨੀਅਨ ਨੇ ਬੈਂਕ ਦੇ ਪ੍ਰਬੰਧਕ ਡਾ. ਜਗਜੀਤ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਕਿ ਕੇਂਦਰੀ ਸਹਿਕਾਰੀ ਬੈਂਕ ਵਲੋਂ ਵਧਾਏ ਗਏ ਹੱਦ ਕਰਜ਼ੇ ਨੂੰ ਸਹਿਕਾਰੀ ਸਭਾਵਾਂ ਤੁਰੰਤ ਲਾਗੂ ਕਰਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਬੰਧੀ ਕੋਈ ਫ਼ੈਸਲਾ ਨਾ ਲਿਆ ਤਾਂ ਕਿਸਾਨ ਸੜਕ ਜਾਮ ਕਰਨਗੇ ਜਿਸਦੀ ਜ਼ਿੰਮੇਵਾਰੀ ਸਹਿਕਾਰਤਾ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ | ਧਰਨੇ ਦੌਰਾਨ ਹੀ ਸਹਿਕਾਰੀ ਸਭਾਵਾਂ ਕਪੂਰਥਲਾ ਦੇ ਉਪ ਰਜਿਸਟਰਾਰ ਡਾ. ਜਗਜੀਤ ਸਿੰਘ ਨੇ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਦੇ ਸਹਾਇਕ ਰਜਿਸਟਰਾਰ ਤੇ ਸਮੂਹ ਇੰਸਪੈਕਟਰ ਜ਼ਿਲ੍ਹਾ ਕਪੂਰਥਲਾ ਨੂੰ ਇਕ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਕਿ ਕਿਸਾਨਾਂ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਸਭਾ ਦੇ ਪੱਧਰ 'ਤੇ ਅੱਜ ਹੀ ਤਾਲਮੇਲ ਕਰਕੇ ਕੱਲ ਤੋਂ ਰਿਕਵਰੀ ਅਤੇ ਐਡਵਾਂਸਮੈਂਟ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਇਆ ਜਾਵੇ | ਇਸ ਮੌਕੇ ਬਖ਼ਸ਼ੀਸ਼ ਸਿੰਘ ਮਜਾਦਪੁਰ, ਪੂਰਨ ਸਿੰਘ ਬਲਾਕ ਪ੍ਰਧਾਨ ਭੁਲੱਥ, ਨਿਰਮਲ ਸਿੰਘ ਮੰਡ ਪ੍ਰਧਾਨ ਬੇਗੋਵਾਲ, ਦਲਜੀਤ ਸਿੰਘ ਚੀਮਾ, ਤਰਸੇਮ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ (ਸਾਰੇ ਭਵਾਨੀਪੁਰ), ਕਸ਼ਮੀਰ ਸਿੰਘ ਖੁਖਰੈਣ, ਮਹਿੰਗਾ ਸਿੰਘ ਝੁੱਗੀਆਂ ਗੁਲਾਮ, ਬਲਬੀਰ ਸਿੰਘ, ਸਤਬੀਰ ਸਿੰਘ, ਜਸਵਿੰਦਰ ਸਿੰਘ ਸਰਪੰਚ, ਊਧਮ ਸਿੰਘ, ਗੁਰਮੇਲ ਸਿੰਘ, ਗੁਰਪਿੰਦਰ ਸਿੰਘ ਸਾਰੇ ਪ੍ਰਵੇਜ਼ ਨਗਰ, ਬਖ਼ਸ਼ੀਸ਼ ਸਿੰਘ, ਟਹਿਲ ਸਿੰਘ, ਪਰਮਜੀਤ ਸਿੰਘ, ਨੰਬਰਦਾਰ ਸੁਖਜੀਤ ਸਿੰਘ (ਸਾਰੇ ਸੰਧਰ ਜਗੀਰ), ਸਵਰਨ ਸਿੰਘ ਸਰਪੰਚ ਨਾਨਕਪੁਰ, ਬਲਵਿੰਦਰ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ ਕਮਰਾਏ, ਸੁਖਵਿੰਦਰ ਸਿੰਘ ਬਾਗਵਾਨਪੁਰ, ਅਮਰੀਕ ਸਿੰਘ, ਧਰਮਿੰਦਰ ਸਿੰਘ ਬਰਿੰਦਪੁਰ, ਹਰਭਜਨ ਸਿੰਘ ਲੱਖਣ ਕਲਾਂ, ਕੁਲਵੰਤ ਸਿੰਘ ਕਪੂਰਥਲਾ, ਹਰਜਿੰਦਰ ਸਿੰਘ ਬਿਸ਼ਨਪੁਰ, ਸ਼ਵਿੰਦਰ ਸਿੰਘ ਲਿੱਟਾਂ, ਤਰਲੋਕ ਸਿੰਘ ਮਜਾਦਪੁਰ, ਸੁਖਜਿੰਦਰ ਸਿੰਘ ਲਿੱਟਾਂ, ਕਾਬਲ ਸਿੰਘ ਬਾਗੜੀਆਂ, ਮਨਜੀਤ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ ਨੂਰਪੁਰ ਲੁਬਣਾ, ਗੁਰਮੇਜ ਸਿੰਘ ਤੇ ਬਲਬੀਰ ਸਿੰਘ ਖੱਸਣ, ਜਸਕੀਰਤ ਸਿੰਘ ਤੇ ਸੁਖਦੇਵ ਸਿੰਘ ਭਗਤਪੁਰ, ਚੈਂਚਲ ਸਿੰਘ ਤੇ ਬਲਵਿੰਦਰ ਸਿੰਘ ਨਾਨਕਪੁਰ, ਅਮਰੀਕ ਸਿੰਘ ਘੱਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਚੋਣਾਂ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਮੀਟਿੰਗ ਅਗਲੀ ਖ਼ਬਰ ਪੁਲਿਸ ਦੀ ਬੋਲੈਰੋ ਗੱਡੀ ਨਾਲ ਹੋਈ ਟੱਕਰ ਵਿਚ ਇਕ ਨੌਜਵਾਨ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।