25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਰਾਮਗੜ੍ਹੀਆ ਕਾਲਜ ਵਿਖੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ

ਅਜੀਤ ਡੈਸਕ 13-05-2026
ਫਗਵਾੜਾ, 12 ਮਈ (ਹਰਜੋਤ ਸਿੰਘ ਚਾਨਾ)-ਰਾਮਗੜ੍ਹੀਆਂ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐਂਡ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਲਈ ਮਾਡਲਿੰਗ ਦਾ ਆਯੋਜਨ ਕੀਤਾ ਗਿਆ ਜਿਸ 'ਚ ਵਿਦਿਆਰਥੀਆਂ ਲਈ ਸਮਾਜਿਕ ਵਿਸ਼ਿਆਂ 'ਤੇ ਸੁਆਲ ਜੁਆਬ ਦਾ ਸੈਸ਼ਨ ਵੀ ਰੱਖਿਆ ਗਿਆ | ਜਿਸ 'ਚ ਮਿਸ ਚਾਰਮਿੰਗ, ਮਿਸ ਐਲੀਗੈਂਟ, ਬਿਊਟੀਫੁੱਲ ਸਮਾਈਲ, ਮੋਸਟ ਕਾਨਫ਼ੀਡੈਂਟ ਤੇ ਬੈੱਸਟ ਡਰੈਸਡ ਦੇ ਐਵਾਰਡ ਕ੍ਰਮਵਾਰ ਮਨੀਸ਼ਾ, ਹਰਲੀਨ, ਮੁਸਕਾਨ, ਮਨੀਸ਼ਾ ਤੇ ਰਮਨਪ੍ਰੀਤ ਕੌਰ ਨੂੰ ਦਿੱਤੇ ਗਏ | ਜੱਜਾ ਦੀ ਭੂਮਿਕਾ ਅਸਿਸਟੈਂਟ ਪ੍ਰੋਫ਼ੈਸਰ ਮੁਕੇਸ਼ ਸ਼ਰਮਾ, ਰਿਤੂ ਦਿਆਲ ਤੇ ਡਾ. ਰਿਚਾ ਕਦ ਨੇ ਨਿਭਾਈ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਗੀਤ ਗ਼ਜ਼ਲ, ਲੋਕ ਗੀਤ ਤੇ ਲੋਕ ਨਾਚ 'ਚ ਹਿੱਸਾ ਲਿਆ | ਸਕੂਲ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਪਿ੍ੰ. ਡਾ. ਸੁਰਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ | ਉਨ੍ਹਾਂ ਸਾਲ ਦੇ ਯਾਦਗਾਰ ਪੱਲਾ ਨੂੰ ਅਧਿਆਪਕਾ ਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਬੀ.ਐਂਡ ਦੌਰਾਨ ਜੋ ਵੀ ਉਨ੍ਹਾਂ ਨੇ ਸਿੱਖਿਆ ਉਸ ਨੰੂ ਆਪਣੇ ਅਧਿਆਪਨ ਕਿਤੇ 'ਚ ਲਾਗੂ ਕਰਨ ਤੇ ਆਪਣੀ ਜ਼ਿੰਦਗੀ 'ਚ ਹੋਣ ਵਾਲੇ ਤਜਰਬਿਆਂ ਨੂੰ ਕਾਲਜ 'ਚ ਆ ਕੇ ਸਾਂਝਾ ਕਰਨ ਤਾਂ ਜੋ ਉਨ੍ਹਾਂ ਦਾ ਕਾਲਜ ਨਾਲ ਰਿਸ਼ਤਾ ਬਣਿਆ ਰਹੇ |
ਪਿਛਲੀ ਖ਼ਬਰ ਨਿਊ ਸਨਫਲਾਵਰ ਹਾਈ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸ੍ਰੀ ਮਹਾਂਵੀਰ ਜੈਨ ਮਾਡਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।