29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰੋਟਰੀ ਕਲੱਬ ਬੇਗੋਵਾਲ ਵਲੋਂ ਐਲੀਮੈਂਟਰੀ ਸਕੂਲ ਮਿਆਣੀ ਭੱਗੂਪੁਰੀਆ 'ਚ ਹੈਂਡ ਵਾਸ਼ ਸਟੇਸ਼ਨ ਲਗਾਇਆ

ਅਜੀਤ ਡੈਸਕ 16-05-2026
ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਵਲੋਂ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਮਿਆਣੀ ਭੱਗੂਪੁਰੀਆ ਵਿਖੇ ਕਲੱਬ ਦੇ ਪ੍ਰਧਾਨ ਕੁਲਦੀਪ ਕੁਮਾਰ ਬੱਬੂ ਦੀ ਅਗਵਾਈ ਵਿਚ ਬੱਚਿਆਂ ਦੀ ਸਹੂਲਤ ਲਈ ਹੈਂਡ ਵਾਸ਼ ਸਟੇਸ਼ਨ ਲਗਾਇਆ ਗਿਆ | ਇਸ ਸਥਾਈ ਪ੍ਰੋਜੈਕਟ ਲਈ ਪਾਸਟ ਡਿਸਟਿ੍ਕਟ ਗਵਰਨਰ ਉਪਕਾਰ ਸਿੰਘ ਸੇਠੀ ਤੇ ਪਾਸਟ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਦੇ ਨਾਲ ਹੀ ਬੱਚਿਆਂ ਨੂੰ ਹੱਥ ਧੋਣ ਲਈ ਇਕ ਸਾਲ ਦਾ ਸਾਬਣ ਵੀ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਰੋਟੇਰੀਅਨ ਤੇ ਸੈਕਟਰੀ ਮਨਜੀਤ ਪਾਲ ਸਿੰਘ ਨੇ ਬੱਚਿਆਂ ਨੂੰ ਇਸ ਦੀ ਯੋਗ ਵਰਤੋਂ ਤੇ ਸਾਂਭ ਸੰਭਾਲ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਮੁੱਖ ਅਧਿਆਪਕ ਸੰਦੀਪ ਕੌਰ ਤੇ ਉਨ੍ਹਾਂ ਦੇ ਸਟਾਫ਼ ਮੈਂਬਰਾਂ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤਵਿੰਦਰ ਸਿੰਘ ਬੱਸੀ, ਮਾਸਟਰ ਗੁਰਦੇਵ ਸਿੰਘ ਈਸ਼ਰਬਬੁੱਚਾ, ਕੈਸ਼ੀਅਰ ਲਖਵਿੰਦਰ ਸਿੰਘ, ਡਾ. ਸੇਵਕ ਸਿੰਘ, ਹਰਜਿੰਦਰ ਸਿੰਘ, ਮਹਾਂ ਨੰਦ ਮਹਿਤਾ ਤੋਂ ਇਲਾਵਾ ਸਕੂਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦਾ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।