29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ਼ਿਸ਼ੂ ਮਾਡਲ ਸਕੂਲ ਭੁਲੱਥ ਦਾ ਸੀ.ਬੀ.ਐਸ.ਈ. ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 16-05-2026
ਭੁਲੱਥ, 15 ਮਈ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦਾ ਬਾਰ੍ਹਵੀਂ ਕਲਾਸ ਦਾ ਕਾਮਰਸ, ਮੈਡੀਕਲ ਤੇ ਨਾਨ-ਮੈਡੀਕਲ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਮਰਸ ਸਟਰੀਮ ਵਿਚੋਂ ਤਮੰਨਾ ਭੁਲੱਥ ਨੇ 97 ਪ੍ਰਤੀਸ਼ਤ, ਹਰਲੀਨ ਕੌਰ ਖੈਰਾਬਾਦ ਨੇ 92 ਪ੍ਰਤੀਸ਼ਤ ਤੇ ਗੁਰਲੀਨ ਕੌਰ ਮੇਤਲਾ ਨੇ 89 ਪ੍ਰਤੀਸ਼ਤ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ | ਮੈਡੀਕਲ ਸਟਰੀਮ ਵਿਚੋਂ ਕੋਮਲਦੀਪ ਕੌਰ ਭੁਲੱਥ ਨੇ 92 ਪ੍ਰਤੀਸ਼ਤ, ਗੁਰਵੀਰ ਕੌਰ ਮੇਤਲਾ ਨੇ 91.6 ਪ੍ਰਤੀਸ਼ਤ ਤੇ ਹਰਸਿਮਰਨਜੀਤ ਕੌਰ (ਪਿੰਡ ਅਖਾੜਾ) ਨੇ 91 ਪ੍ਰਤੀਸ਼ਤ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਹੀ ਨਾਨ-ਮੈਡੀਕਲ ਸਟਰੀਮ ਵਿਚੋਂ ਮੰਨਤ ਪ੍ਰੀਤ ਕੌਰ ਖੱਸਣ ਨੇ ਪਹਿਲਾਂ, ਗਗਨਦੀਪ ਕੌਰ ਜੰਡੇ ਸਰਾਏ ਨੇ ਦੂਸਰਾ ਤੇ ਮਾਹੀ ਭੁਲੱਥ ਨੇ ਸ਼ਾਨਦਾਰ ਨਤੀਜੇ ਦਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਇਸ ਵਾਰ ਸਕੂਲ ਵਿਚ ਲੜਕੀਆਂ ਨੇ ਉੱਚ ਪ੍ਰਤੀਸ਼ਤਤਾ ਵਿਚ ਆਪਣੀ ਮਜ਼ਬੂਤ ਜਕੜ ਬਣਾਈ | ਇਸ ਮੌਕੇ ਪਿ੍ੰਸੀਪਲ ਸੁਨੀਲ ਸ਼ਰਮਾ ਨੇ ਪਾਸ ਹੋਏ ਸਾਰੇ ਵਿਦਿਆਰਥੀ, ਉਨ੍ਹਾਂ ਦੇ ਮਾਪਿਆ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਤੇ ਬੱਚਿਆਂ ਦੇ ਉੱਜਵਲ ਨੂੰ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਉਤਾਰਨ ਦਾ ਫ਼ੈਸਲਾ ਅਗਲੀ ਖ਼ਬਰ ਰੋਟਰੀ ਕਲੱਬ ਈਕੋ ਵਲੋਂ ਸਿਵਲ ਹਸਪਤਾਲ ਵਿਚ ਪੌਦੇ ਲਗਾ ਕੇ ਦਿੱਤਾ ਹਰਿਆਲੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।