ਭੁਲੱਥ, 17 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਚਤਰਥ ਪਰਿਵਾਰ ਵੱਲੋਂ ਮਰਹੂਮ ਪੱਤਰਕਾਰ ਡਾਕਟਰ ਗੁਰਚਰਨਜੀਤ ਸਿੰਘ ਚਤਰਥ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਭੁਲੱਥ ਵਿਖੇ ਹੋਇਆ, ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਰਤਨੀ ਜਥਾ ਭਾਈ ਸੁਰਿੰਦਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਇਸ ਉਪਰੰਤ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ ਵੱਲੋਂ ਚਤਰਥ ਪਰਿਵਾਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਤੇ ਸਟੇਜ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਉਪਰੰਤ ਕਾਮਰੇਡ ਮੇਹਰ ਚੰਦ ਸਿੱਧੂ ਵੱਲੋਂ ਮਰਹੂਮ ਪੱਤਰਕਾਰ ਗੁਰਚਰਨਜੀਤ ਸਿੰਘ ਚਤਰਥ ਨਾਲ ਇਕੱਠਿਆਂ ਬਤਾਏ ਸਮੇਂ ਦੀਆਂ ਯਾਦਾਂ ਇਕੱਤਰ ਹੋਈਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੇ ਪੱਤਰਕਾਰੀ ਦੇ ਖੇਤਰ ਵਿਚ ਨਿਭਾਈ ਗਈ ਸ਼ਲਾਘਾ ਯੋਗ ਸੇਵਾ ਬਾਰੇ ਬੋਲਦਿਆਂ ਸ਼ਰਧਾਂਜਲੀ ਭੇਟ ਕੀਤੀ | ਮਰਹੂਮ ਗੁਰਚਰਨਜੀਤ ਸਿੰਘ ਦੇ ਬੇਟੇ ਮਨਦੀਪ ਸਿੰਘ ਚਤਰਥ ਤੇ ਨਵਦੀਪ ਸਿੰਘ ਚਤਰਥ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਚਤਰਥ, ਵਰਿੰਦਰ ਸਿੰਘ ਸਹਿਗਲ, ਬਲਜੀਤ ਸਿੰਘ ਸਹਿਗਲ, ਗੁਰਦੇਵ ਸਿੰਘ ਬਾਜਵਾ, ਸਾਬਕਾ ਕੌਂਸਲਰ ਸੁਖਵਿੰਦਰ ਵਧਾਵਨ, ਸਾਬਕਾ ਕੌਂਸਲਰ ਲਕਸ਼ ਚੌਧਰੀ, ਗੁਰਦੀਪ ਸਿੰਘ ਬੇਦੀ, ਹਰਬੰਸ ਸਿੰਘ ਬਾਜਵਾ, ਪਟਵਾਰੀ ਅੰਮਿ੍ਤਪਾਲ ਸਿੰਘ ਸਿੱਧੂ, ਰਜਿੰਦਰ ਕੁਮਾਰ ਮਰਵਾਹਾ, ਅਜੀਤ ਸਿੰਘ ਬਾਜਵਾ, ਜਸਵੰਤ ਸਿੰਘ ਬਾਜਵਾ, ਹਰਜਿੰਦਰ ਸਿੰਘ ਬਾਜਵਾ, ਅਮਰਜੀਤ ਸਿੰਘ ਖੰਨਾ, ਪਟਵਾਰੀ ਅਸ਼ੋਕ ਕੁਮਾਰ, ਗੁਰਵਿੰਦਰ ਸਿੰਘ ਸਹਿਗਲ, ਪਰਮਜੀਤ ਸਿੰਘ, ਤੇ ਹੋਰ ਬਹੁਤ ਸਾਰੀਆਂ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ |