ਕਾਲਾ ਸੰਘਿਆਂ, 17 ਮਈ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਵਿਚ ਕੁਹਾਲੇ ਨੂੰ ਜਾਂਦੇ ਕੱਚੇ ਰਾਹ ਤੇ ਸਥਿਤ ਸੰਤੋਖ ਸਿੰਘ ਦੇ ਗ੍ਰਹਿ ਵਿਖੇ ਬੀਤੀ ਰਾਤ ਚੋਰਾਂ ਨੇ ਘਰ ਦੀ ਤਾਕੀ ਪੱਟ ਕੇ ਕਰੀਬ ਲੱਖ ਰੁਪਏ ਨਗਦ, ਡਾਲਰ ਅਤੇ ਢਾਈ ਲੱਖ ਰੁਪਏ ਦਾ ਸੋਨਾ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚੋਰਾਂ ਨੇ ਤਾਕੀ ਦੀ ਜਾਲੀ ਭੱਟ ਕੇ ਅਤੇ ਵਿਚਲੇ ਸਰੀਆਂ ਨੂੰ ਬਾਰੀ ਨਾਲ ਮੋੜ ਕੇ ਕਮਰੇ ਅੰਦਰ ਦਾਖਲ ਹੋਏ ਅਤੇ ਕਮਰੇ ਨੂੰ ਅੰਦਰੋਂ ਕੁੰਡੀਆਂ ਲਗਾ ਲਈਆਂ ਕਮਰੇ ਅੰਦਰ ਪਈ ਅਲਮਾਰੀ ਵਿਚਲੇ ਪਰਸ ਅਤੇ ਸਾਰਾ ਕੀਮਤੀ ਸਮਾਨ ਅਤੇ ਪੇਟੀ ਆਦਿ ਨੂੰ ਫੋਲ ਕੇ ਸਮਾਨ ਨੂੰ ਬਾਹਰ ਕੱਢ ਲਿਆ ਚੋਰਾਂ ਨੇ ਘਰ ਤੋਂ ਥੋੜ੍ਹੀ ਦੂਰ ਇਹ ਸਾਰੇ ਪਰਸ ਅਤੇ ਸਮਾਨ ਫਰੋਲਿਆ ਅਤੇ ਨਗਦੀ ਅਤੇ ਸੋਨਾ ਕੱਢ ਕੇ ਕਿ ਬਾਕੀ ਸਾਰਾ ਕੁਝ ਉੱਥੇ ਸੁੱਟ ਗਏ ਇੱਥੇ ਵਰਣਨ ਯੋਗ ਹੈ ਇਹਨਾਂ ਪਰਸਾਂ ਵਿਚ ਪਰਿਵਾਰ ਦੇ ਪਾਸਪੋਰਟ ਅਤੇ ਹੋਰ ਕਾਗਜਾਤ, ਕੱਪੜੇ ਸਮਾਨ ਆਦਿ ਸੀ ਜਿਸ ਨੂੰ ਚੋਰ ਉੱਥੇ ਹੀ ਸੁੱਟ ਗਏ ਘਰ ਦੇ ਮੁਖੀ ਸ ਪਵਿੱਤਰ ਸਿੰਘ ਸੰਘਾ ਅਤੇ ਸੰਤੋਖ ਸਿੰਘ ਨੇ ਦੱਸਿਆ ਕਿ ਉਹ ਤਿੰਨੇ ਭਰਾ ਸਾਂਝਾ ਪਰਿਵਾਰ ਇੱਥੇ ਰਹਿੰਦੇ ਹਨ ਇਹ ਪਹਿਲੀ ਵਾਰ ਹੋਇਆ ਕਿ ਚੋਰਾਂ ਨੇ ਇੰਨੀ ਦਲੇਰੀ ਨਾਲ ਸਨ ਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ, ਇਸ ਤੋਂ ਪਹਿਲਾਂ ਇਹ ਚੋਰ ਅਮਰੀਕ ਸਿੰਘ ਅਤੇ ਨਿਰਮਲ ਸਿੰਘ ਸਪੁੱਤਰ ਬਾਵਾ ਸਿੰਘ ਦੀ ਗ੍ਰਹਿ ਵਿਖੇ ਵੀ ਗਏ ਪਰ ਤਾਕੀ ਤੇ ਲਗਾਏ ਐਂਗਲ ਮਜ਼ਬੂਤ ਹੋਣ ਕਾਰਨ ਇੱਥੇ ਘਟਨਾ ਨੂੰ ਅੰਜਾਮ ਦੇਣ ਵਿਚ ਨਾ ਕਾਮਯਾਬ ਰਹੇ ਇੱਥੇ ਜ਼ਿਕਰ ਯੋਗ ਹੈ ਕਿ ਸੰਤੋਖ ਸਿੰਘ ਅਤੇ ਨਿਰਮਲ ਸਿੰਘ ਦਿਨ ਸਮੇਂ ਬੈਂਕ ਤੋਂ ਪੈਸੇ ਲੈ ਕੇ ਆਏ ਸਨ ਖ਼ਦਸ਼ਾ ਕੀਤਾ ਜਾਂਦਾ ਹੈ ਕਿ ਉਸ ਸਮੇਂ ਤੋਂ ਹੀ ਚੋਰਾਂ ਨੇ ਇਹਨਾਂ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਹੋਵੇ ਪੀੜਤਾਂ ਨੇ ਪੁਲਿਸ ਨੂੰ ਚੋਰਾਂ ਦੀ ਭਾਲ ਲਈ ਹੰਬਲਾ ਮਾਰਨ ਦੀ ਬੇਨਤੀ ਕੀਤੀ ਹੈ | ਕਸਬਾ ਕਾਲਾ ਸੰਘਿਆਂ ਦੀ ਪੁਲਿਸ ਚੌਂਕੀ ਦੇ ਇੰਚਾਰਜ ਅਮਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਘਟਨਾ ਸਥਾਨ ਤੇ ਪਹੁੰਚੇ ਅਤੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਲਈ ਤਫ਼ਤੀਸ਼ ਸ਼ੁਰੂ ਕਰ ਦਿੱਤੀ | ਮੌਕੇ 'ਤੇ ਇਕੱਤਰ ਪਿੰਡ ਨਿਵਾਸੀਆਂ ਨੇ ਹੋ ਰਹੀਆਂ ਇਹਨਾਂ ਘਟਨਾਵਾਂ ਤੇ ਨੱਥ ਪਾਉਣ ਲਈ ਪੁਲਿਸ ਨੂੰ ਸਖ਼ਤੀ ਵਰਤਣ ਦੀ ਮੰਗ ਕੀਤੀ |