ਸੁਲਤਾਨਪੁਰ ਲੋਧੀ, 18 ਮਈ (ਨਰੇਸ਼ ਹੈਪੀ)-ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੇ 10+2 ਦੇ ਨਤੀਜੇ 100 ਫ਼ੀਸਦੀ ਰਹੇ | ਪਿ੍ੰਸੀਪਲ ਪਿੰਦਰਜੀਤ ਸਿੰਘ ਨੇ ਦੱਸਿਆ ਕਿ 10+2 ਸਾਇੰਸ ਗਰੁੱਪ ਵਿਚ ਅੰਕਿਤ ਕਾਲੀਆ ਨੇ 96.2 ਫ਼ੀਸਦੀ ਅੰਕ ਹਾਸਿਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ | ਉਸ ਨੇ ਦੱਸਿਆ ਕਿ ਉਸਦਾ ਸੁਪਨਾ ਐੱਮ. ਬੀ.ਬੀ.ਐੱਸ. ਕਰਕੇ ਡਾਕਟਰ ਬਣਨ ਦਾ ਹੈ | ਆਪਣੀ ਕਾਮਯਾਬੀ ਪਿੱਛੇ ਮਿਹਨਤੀ ਅਧਿਆਪਕ ਅਤੇ ਮਾਤਾ ਪਿਤਾ ਦੀ ਪ੍ਰੇਰਨਾ ਦੱਸਿਆ | ਇਸੇ ਤਰ੍ਹਾਂ ਦੂਸਰਾ ਸਥਾਨ ਕਪਿਸ਼ ਕੁਮਾਰ ਨੇ 95 ਫ਼ੀਸਦੀ ਅੰਕ ਅਤੇ ਹਰਮਨ ਪ੍ਰੀਤ ਕੌਰ 93 ਫ਼ੀਸਦੀ ਹਾਸਲ ਕਰਕੇ ਤੀਸਰੇ ਸਥਾਨ ਤੇ ਰਹੀ ਲ ਸਾਰੇ ਵਿਦਿਆਰਥੀਆਂ ਦੇ ਅੰਕ 80 ਫ਼ੀਸਦੀ ਤੋਂ ਉੱਪਰ ਰਹੇ | ਇਸੇ ਤਰ੍ਹਾਂ 10 +2 ਕਮਰਸ ਵਿਚ 90 ਫ਼ੀਸਦੀ ਅੰਕ ਲੈ ਕੇ ਨੀਲਮ ਪਹਿਲੇ ਸਥਾਨ ਤੇ ਰਹੀ ਅਤੇ ਅੱਗੇ ਭਵਿੱਖ ਵਿਚ ਸੀ.ਏ ਬਣਨ ਦਾ ਸੁਪਨਾ ਸੰਜੋਏ ਬੈਠੀ ਹੈ | ਇਸੇ ਤਰ੍ਹਾਂ ਰੁਦਰ 73.8 ਅੰਕ ਲੈ ਕੇ ਦੂਸਰੇ ਅਤੇ 72.8 ਫ਼ੀਸਦੀ ਅੰਕ ਲੈ ਕੇ ਗੁਰਮਨ ਪ੍ਰੀਤ ਸਿੰਘ ਸੰਧੂ ਤੀਸਰੇ ਸਥਾਨ ਤੇ ਰਿਹਾ | ਇਸੇ ਤਰ੍ਹਾਂ 10+2 ਆਰਟਸ ਦੀ ਹੋਣਹਾਰ ਵਿਦਿਆਰਥਣ ਮਹਿਕ 80 ਫ਼ੀਸਦੀ ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀ ਜੋਕਿ ਭਵਿੱਖ ਵਿਚ ਇੱਕ ਅਧਿਆਪਕ ਬਣਨਾ ਚਾਹੁੰਦੀ ਹੈ | ਇਸੇ ਤਰ੍ਹਾਂ 78.2 ਅੰਕ ਪ੍ਰਾਪਤ ਕਰਕੇ ਅਵਤਾਰ ਦੂਸਰੇ ਨੰਬਰ ਤੇ ਰਿਹਾ ਅਤੇ ਨੇਹਾ 77.6 ਫ਼ੀਸਦੀ ਅੰਕ ਲੈ ਕੇ ਤੀਸਰੇ ਸਥਾਨ ਤੇ ਰਹੀ | ਪਿ੍ੰ: ਪਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਵਧੀਆ ਨਤੀਜੇ ਦਾ ਸਿਹਰਾ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਮਾਤਾ ਪਿਤਾ ਦਾ ਪੂਰਨ ਸਹਿਯੋਗ ਹੈ |