24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਦੇ 13 ਵਾਰਡਾਂ ਲਈ 55 ਉਮੀਦਵਾਰ ਚੋਣ ਮੈਦਾਨ ਵਿਚ •ਭਾਜਪਾ ਦੇ 11, ਆਪ 13, ਕਾਂਗਰਸ 8, ਅਕਾਲੀ ਦਲ 8 ਤੇ 13 ਆਜ਼ਾਦ ਉਮੀਦਵਾਰ ਡਟੇ <br/>

ਅਜੀਤ ਡੈਸਕ 20-05-2026
ਸੁਲਤਾਨਪੁਰ ਲੋਧੀ, 19 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿਚ ਹੋ ਰਹੀਆਂ ਚੋਣਾਂ ਵਿਚ ਨਾਮਜ਼ਦਗੀਆਂ ਵਾਪਿਸ ਲੈਣ ਦੇ ਅੱਜ ਆਖ਼ਰੀ ਦਿਨ ਉਮੀਦਵਾਰਾਂ ਵਲੋਂ ਆਪਣੇ ਕਾਗਜ ਵਾਪਸ ਲੈਣ ਤੋਂ ਬਾਅਦ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿਚ ਡਟ ਗਏ ਹਨ | ਇੱਥੇ ਇਹ ਜ਼ਿਕਰਯੋਗ ਹੈ ਕਿ ਵੱਖ-ਵੱਖ ਪਾਰਟੀਆਂ ਦੇ 82 ਉਮੀਦਵਾਰਾਂ ਨੇ ਆਪਣੇ ਕਾਗਜ ਚੋਣ ਅਧਿਕਾਰੀ ਕਮ ਐਸ.ਡੀ.ਐਮ. ਅਮਨਪਾਲ ਸਿੰਘ ਕੋਲ ਦਾਖਲ ਕਰਵਾਏ ਸਨ ਜਿਨ੍ਹਾਂ ਵਿਚੋਂ ਜਾਂਚ ਦੌਰਾਨ 2 ਕਾਗ਼ਜ਼ ਰੱਦ ਕਰ ਦਿੱਤੇ ਗਏ ਸਨ | ਪਰੰਤੂ ਅੱਜ ਨਾਮਜ਼ਦਗੀਆਂ ਵਾਪਿਸ ਲੈਣ ਦੇ ਆਖ਼ਰੀ ਦਿਨ 25 ਉਮੀਦਵਾਰਾਂ ਨੇ ਆਪਣੇ ਕਾਗਜ ਵਾਪਿਸ ਲੈ ਲਏ | ਇਸ ਤੋਂ ਬਾਅਦ ਹੁਣ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 13, ਕਾਂਗਰਸ ਪਾਰਟੀ ਦੇ 8, ਭਾਰਤੀ ਜਨਤਾ ਪਾਰਟੀ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 8 , ਬਸਪਾ ਦੇ 1, ਬਸਪਾ ਅੰਬੇਡਕਰ ਦੇ 1 ਅਤੇ 13 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਹਨ | ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ 13 ਵਾਰਡਾਂ ਤੋਂ ਆਪਣੇ ਕਾਗਜ ਦਾਖਲ ਕੀਤੇ ਹਨ ਜਦਕਿ 1 ਉਮੀਦਵਾਰ ਦੇ ਕਾਗਜ ਰੱਦ ਹੋ ਗਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ 1 ਉਮੀਦਵਾਰ ਦੇ ਕਾਗਜ ਰੱਦ ਹੋਣ ਤੋਂ ਬਾਅਦ 8 ਉਮੀਦਵਾਰ ਚੋਣ ਮੈਦਾਨ ਵਿਚ ਹਨ |

ਪਿਛਲੀ ਖ਼ਬਰ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਲਈ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ 237 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਲਤਾਨਪੁਰ ਲੋਧੀ ਦੇ 8 ਵਾਰਡਾਂ ਤੇ ਜ਼ਬਰਦਸਤ ਟੱਕਰ ਦੇਵੇਗਾ-ਸੁਖਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।