ਕਪੂਰਥਲਾ, 19 ਮਈ (ਅਮਰਜੀਤ ਕੋਮਲ)-ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀ 26 ਮਈ ਨੂੰ ਹੋਣ ਵਾਲੀ ਆਮ ਚੋਣ ਲਈ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਲੜ੍ਹ ਰਹੇ ਉਮੀਦਵਾਰ ਚੋਣ ਖ਼ਰਚਾ ਨਿਰਧਾਰਿਤ ਸੀਮਾ ਵਿਚ ਰਹਿ ਕੇ ਹੀ ਕਰਨ | ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਨੇ ਦਿੱਤੀ | ਉਨ੍ਹਾਂ ਕਿਹਾ ਕਿ ਨਿਰਧਾਰਿਤ ਨਿਯਮਾਂ ਅਨੁਸਾਰ ਨਗਰ ਨਿਗਮ ਦੇ ਉਮੀਦਵਾਰਾਂ ਦੀ ਖ਼ਰਚੇ ਦੀ ਹੱਦ 4 ਲੱਖ ਰੁਪਏ, ਨਗਰ ਕੌਂਸਲ ਦੇ ਉਮੀਦਵਾਰਾਂ (ਕਲਾਸ 1) ਲਈ 3 ਲੱਖ 60 ਹਜ਼ਾਰ ਰੁਪਏ, ਕਲਾਸ-2 ਲਈ 2 ਲੱਖ 90 ਹਜ਼ਾਰ ਰੁਪਏ, ਕਲਾਸ-3 ਲਈ 2 ਲੱਖ ਰੁਪਏ ਅਤੇ ਨਗਰ ਪੰਚਾਇਤ ਦੇ ਉਮੀਦਵਾਰਾਂ ਲਈ ਖ਼ਰਚੇ ਦੀ ਸੀਮਾ 1 ਲੱਖ 40 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਗਈ ਹੈ | ਜ਼ਿਲ੍ਹਾ ਚੋਣ ਅਫ਼ਸਰ ਨੇ ਸਪਸ਼ਟ ਕੀਤਾ ਕਿ ਉਮੀਦਵਾਰ ਆਪਣੇ ਚੋਣ ਖ਼ਰਚੇ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਯਕੀਨੀ ਬਣਾਉਣ ਅਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗਠਿਤ ਕੀਤੀਆਂ ਆਡਿਟ ਟੀਮਾਂ ਨਾਲ ਆਪਣੇ ਖ਼ਰਚੇ ਦਾ ਮਿਲਾਣ ਜ਼ਰੂਰ ਕਰਵਾਉਣਗੇ | ਉਨ੍ਹਾਂ ਕਿਹਾ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹਰੇਕ ਉਮੀਦਵਾਰ ਲਈ ਚੋਣ ਨਤੀਜੇ ਦੇ ਐਲਾਨ ਦੇ 30 ਦਿਨਾਂ ਦੇ ਅੰਦਰ ਆਪਣੇ ਚੋਣ ਖ਼ਰਚੇ ਦਾ ਵੇਰਵਾ ਸਬੰਧਿਤ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਜਮ੍ਹਾ ਕਰਵਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੇ ਕੋਈ ਖ਼ਰਚਾ ਨਹੀਂ ਵੀ ਕੀਤਾ ਤਾਂ ਵੀ ਉਸ ਨੂੰ ਨਿੱਲ ਰਿਟਰਨ ਦਾਖਲ ਕਰਨੀ ਹੋਵੇਗੀ ਤੇ ਜ਼ਬਤ ਹੋਈ ਜ਼ਮਾਨਤ ਰਾਸ਼ੀ ਨੂੰ ਵੀ ਖ਼ਰਚੇ ਵਜੋਂ ਦਿਖਾਉਣਾ ਪਵੇਗਾ | ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ 1 ਤੋਂ ਵੱਧ ਹਲਕਿਆਂ ਵਿਚ ਚੋਣ ਲੜਿਆ ਹੈ ਤਾਂ ਉਸ ਨੂੰ ਹਰ ਚੋਣ ਲਈ ਵੱਖਰੇ ਖ਼ਰਚੇ ਦੀ ਰਿਟਰਨ ਦੇਣੀ ਪਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਆਈ.ਪੀ.ਸੀ. ਦੀ ਧਾਰਾ 171-1 ਤਹਿਤ ਚੋਣ ਖ਼ਰਚਿਆਂ ਦਾ ਸਹੀ ਹਿਸਾਬ ਰੱਖਣ ਵਿਚ ਅਸਫ਼ਲ ਰਹਿਣ ਵਾਲੇ ਅਤੇ ਨਿਸ਼ਚਿਤ ਸੀਮਾ ਦੀ ਉਲੰਘਣਾ ਕਰਨ ਵਾਲੇ