22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਲਦੇਵ ਸਿੰਘ ਠੇਕੇਦਾਰ ਦੀ ਯਾਦ ਨੂੰ ਸਮਰਪਿਤ ਤੀਸਰਾ ਕੁਸ਼ਤੀ ਮੁਕਾਬਲਾ ਪਿੰਡ ਫ਼ਤਿਹਗੜ੍ਹ ਵਿਖੇ 30 ਨੂੰ <br/>

ਅਜੀਤ ਡੈਸਕ 27-05-2026
ਖਲਵਾੜਾ, 26 ਮਈ (ਮਨਦੀਪ ਸਿੰਘ ਸੰਧੂ)-ਭੰਗਲ ਕੰਸਟਰੱਕਸ਼ਨ ਕੰਪਨੀ ਤੇ ਭੰਗਲ ਪਰਿਵਾਰ ਵਲੋਂ ਠੇਕੇਦਾਰ ਬਲਵਿੰਦਰ ਸਿੰਘ ਦੀ ਯਾਦ ਵਿਚ ਤੀਸਰਾ ਕੁਸ਼ਤੀ ਦੰਗਲ ਪਿੰਡ ਫ਼ਤਿਹਗੜ੍ਹ ਤਹਿਸੀਲ ਫਗਵਾੜਾ ਵਿਖੇ 30 ਮਈ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਕਰਵਾਇਆ ਜਾ ਰਿਹਾ ਹੈ | ਵਧੇਰੇ ਜਾਣਕਾਰੀ ਦਿੰਦਿਆਂ ਸਰਪੰਚ ਬੀਬੀ ਸੁਰਿੰਦਰ ਕੌਰ ਭੰਗਲ, ਅਮਰਜੀਤ ਸਿੰਘ ਭੰਗਲ, ਗੁਰਜੀਤ ਸਿੰਘ ਭੰਗਲ ਅਤੇ ਸੁਖਜੀਤ ਸਿੰਘ ਭੰਗਲ ਨੇ ਦੱਸਿਆ ਕਿ ਕੁਸ਼ਤੀ ਦੰਗਲ ਵਿਚ ਗੌਰਵ ਮਾਛੀਵਾੜਾ, ਧਰਮਿੰਦਰ ਕੁਹਾਲੀ ਤੋਂ ਇਲਾਵਾ ਸੰਨੀ ਰਾਮੇਵਾਲ, ਜੱਸਾ ਬਾਹੜੋਵਾਲ, ਹੈਰੀ ਹੁਸ਼ਿਆਰਪੁਰ, ਸ਼ੇਰਾ ਲੱਲੀਆਂ ਸਮੇਤ ਪੰਜਾਬ ਦੇ ਨਾਮਵਰ ਪਹਿਲਵਾਨ ਹਿੱਸਾ ਲੈਣਗੇ | ਉਨ੍ਹਾਂ ਸਮੂਹ ਕੁਸ਼ਤੀ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਸਮੇਂ ਸਿਰ ਪਹੁੰਚ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕੁਸ਼ਤੀ ਦਾ ਆਨੰਦ ਲੈਣ | ਉਨ੍ਹਾਂ ਦੱਸਿਆ ਕਿ ਇਸ ਕੁਸ਼ਤੀ ਦੰਗਲ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਨੂੰ ਉਤਸ਼ਾਹਿਤ ਕਰਨਾ ਹੈ |

ਪਿਛਲੀ ਖ਼ਬਰ ਪੰਜਾਬ ਪੀ.ਡਬਲਯੂ.ਡੀ. ਵਰਕਰਜ਼ (ਇੰਟਕ) ਯੂਨੀਅਨ ਜਲੰਧਰ ਨੇ ਮਾਤਾ ਰਤਨਾ ਦੇਵੀ ਦੀ ਮੌਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ <... ਅਗਲੀ ਖ਼ਬਰ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਗ੍ਰੰਥੀ ਸਭਾ ਦੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।