12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹੈਰੋਇਨ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 01-06-2026
ਭੁਲੱਥ, 31 ਮਈ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਸ਼ਰੇਆਮ ਹੈਰੋਇਨ ਦਾ ਸੇਵਨ ਕਰਦੇ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਜਦੋਂ ਪੁਲਿਸ ਪਾਰਟੀ ਏ.ਐੱਸ.ਆਈ. ਰਕੇਸ਼ ਕੁਮਾਰ ਸਮੇਤ ਕਰਮਚਾਰੀਆਂ ਦੇ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਮੌਜੂਦ ਸਨ ਤਾਂ ਖ਼ਾਸ ਮੁਖ਼ਬਰ ਵਲੋਂ ਇਤਲਾਹ ਮਿਲੀ ਕਿ ਤਿੰਨ ਨੌਜਵਾਨ ਸ਼ਰੇਆਮ ਖੱਸਣ ਰੋਡ ਨਜ਼ਦੀਕ ਸ਼ਮਸ਼ਾਨਘਾਟ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਦੇ ਕਮਰੇ ਪਿੱਛੇ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ, ਜਿਸ 'ਤੇ ਏ.ਐੱਸ.ਆਈ. ਰਕੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਸਮੇਤ ਦੱਸੀ ਹੋਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਤਿੰਨ ਨੌਜਵਾਨ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਸਨ | ਜਿਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣੀ ਪਹਿਚਾਣ ਗੌਰਵ ਕੁਮਾਰ ਉਰਫ਼ ਮੰਨੂ ਪੁੱਤਰ ਕਮਲ ਕਿਸ਼ੋਰ ਸ਼ਰਮਾ, ਸੁਖਵਿੰਦਰ ਖੁਰਾਣਾ ਉਰਫ਼ ਸੰਨੀ ਪੁੱਤਰ ਮਹਿੰਦਰ ਪਾਲ ਤੇ ਕਰਮਵੀਰ ਸਿੰਘ ਉਰਫ਼ ਕਰਨ ਪੁੱਤਰ ਲਖਬੀਰ ਸਿੰਘ ਵਾਸੀਆਨ ਕਰਤਾਰਪੁਰ ਦੱਸੀ, ਜਿਨ੍ਹਾਂ ਪਾਸੋਂ ਇੱਕ ਜਲਿਆ ਹੋਇਆ ਸਿਲਵਰ ਪੇਪਰ, ਦਸ ਰੁਪਏ ਦਾ ਪਾਈਪਨੁਮਾ ਨੋਟ ਤੇ ਇੱਕ ਲਾਈਟਰ ਬਰਾਮਦ ਹੋਇਆ ਜਿਸ ਤਹਿਤ ਤਿੰਨਾਂ ਵਿਰੁੱਧ ਥਾਣਾ ਭੁਲੱਥ 'ਚ ਕੇਸ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ |
ਪਿਛਲੀ ਖ਼ਬਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸੇਵਾ ਕੇਂਦਰ ਮੂਹਰੇ... ਅਗਲੀ ਖ਼ਬਰ ਪਿੰਡ ਦਮੂਲੀਆਂ ਵਿਖੇ ਪੀਰ ਬਾਬਾ ਰਹਿਮਤ ਸ਼ਾਹ ਅਲੀ ਦੀ ਦਰਗਾਹ 'ਤੇ ਕਰਵਾਇਆ ਦੋ ਦਿਨਾਂ ਮੇਲਾ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।