12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਡਡਵਿੰਡੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀਆਂ ਰਸੋਈ ਕਿੱਟਾਂ ਵੰਡੀਆਂ

ਅਜੀਤ ਡੈਸਕ 01-06-2026
ਡਡਵਿੰਡੀ, 31 ਮਈ (ਦਿਲਬਾਗ ਸਿੰਘ ਝੰਡ)–ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਅੱਜ ਪਿੰਡ ਡਡਵਿੰਡੀ ਵਿਚ ਲੋੜਵੰਦ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਰਸੋਈ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਪਿੰਡ ਦੇ ਵੱਡੀ ਗਿਣਤੀ ਵਿਚ ਪਰਿਵਾਰਾਂ ਨੇ ਲਾਭ ਪ੍ਰਾਪਤ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿਚ ਘਰੇਲੂ ਵਰਤੋਂ ਦੀਆਂ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਸ਼ਾਮਲ ਹਨ, ਜੋ ਮਹਿੰਗਾਈ ਦੇ ਇਸ ਦੌਰ ਵਿਚ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਮਾਜ ਦਾ ਕੋਈ ਵੀ ਵਰਗ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝਾ ਨਾ ਰਹੇ | ਇਸ ਮੌਕੇ ਰਸੋਈ ਕਿੱਟਾਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਆਪ ਆਗੂ ਗੁਰਦਰਸ਼ਨ ਸਿੰਘ ਭਿੰਡਰ, ਸਾਬਕਾ ਡੀਐਸਓ, ਲਵਪ੍ਰੀਤ ਸਿੰਘ ਪੀਏ, ਰਣਧੀਰ ਸਿੰਘ ਧੀਰਾ ਪ੍ਰਧਾਨ ਰਾਇਲ ਸਪੋਰਟਸ ਕਲੱਬ, ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਪਵਨ ਕੁਮਾਰ ਲਾਲਾ ਹਲਕਾ ਵਾਈਸ ਕੁਆਰਡੀਨੇਟਰ, ਸੁਖਦੇਵ ਸਿੰਘ ਸੰਧਾ, ਰਾਜਵੀਰ ਸਿੰਘ ਰਾਜੂ, ਅਨਮੋਲ ਸਿੰਘ ਖਿੰਡਾ, ਸੁਖਜਿੰਦਰ ਸਿੰਘ ਸੋਨੂ ਪੰਚ, ਸੁਖਦੇਵ ਲਾਲ ਕਾਲੋਂ ਪੰਚ, ਸੁਖਜਿੰਦਰ ਸਿੰਘ ਸੋਨੂ ਝੰਡ, ਬਲਵਿੰਦਰ ਸਿੰਘ ਸੰਧਾ, ਦਲਜੀਤ ਸਿੰਘ ਸੰਧਾ, ਪ੍ਰਭਦੀਪ ਸਿੰਘ ਖਿੰਡਾ, ਸੁਖਵਿੰਦਰ ਸਿੰਘ ਜੱਜ, ਰਣਜੀਤ ਸਿੰਘ ਮੈਨੇਜਰ, ਗੁਲਸ਼ਨਪ੍ਰੀਤ ਸਿੰਘ ਸੰਧਾ, ਸਤਨਾਮ ਸਿੰਘ ਨਾਮੀ ਕਬੱਡੀ ਕੋਚ, ਅਨਮੋਲਦੀਪ ਸਿੰਘ ਸੰਨੀ, ਚੇਅਰਮੈਨ ਹਰਵਿੰਦਰ ਲਾਲ, ਚੇਅਰਮੈਨ ਰਿੰਦੀ, ਸਤਨਾਮ ਨਾਮੀ ਕਬੱਡੀ ਕੋਚ ਰਣਜੀਤ ਸਿੰਘ ਸੋਢੀ, ਮਨਜੀਤ ਸਿੰਘ ਰਿੰਕੂ ਅਤੇ ਸੁਖਜਿੰਦਰ ਸਿੰਘ ਮੰਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਅਜੀਤ ਨਗਰ ਵਿਖੇ ਹੋਏ ਝਗੜੇ ਦੌਰਾਨ ਸਥਿਤੀ ਬਣੀ ਤਣਾਅਪੂਰਨ <br/> ਅਗਲੀ ਖ਼ਬਰ ਤਰਬੂਜ਼ ਦੀ 'ਪੰਜਾਬ ਮਿਠਾਸ' ਕਿਸਮ ਨੂੰ ਜ਼ਿਲ੍ਹੇ ਦੇ ਕਿਸਾਨਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ-ਡਾ. ਹਰਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।