19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਿੱਜੀ ਸਕੂਲਾਂ ਦੀਆਂ ਫ਼ੀਸਾਂ 'ਤੇ ਸਰਕਾਰ ਦੀ ਸਖ਼ਤੀ, ਪ੍ਰਬੰਧਕਾਂ ਲਈ ਬਣੀ ਮੁਸ਼ਕਿਲ <br/>

ਅਜੀਤ ਡੈਸਕ 05-06-2026
ਫਗਵਾੜਾ, 4 ਜੂਨ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਨਿੱਜੀ ਸਕੂਲਾਂ ਲਈ ਫ਼ੀਸਾਂ 'ਚ ਪੰਜ ਫ਼ੀਸਦੀ ਵਾਧਾ ਕਰਨ ਤੇ ਪਿਛਲੇ ਤਿੰਨ ਸਾਲਾ 'ਚ ਲਏ ਵਾਧੂ ਪੈਸੇ ਵਾਪਸ ਕਰਨ ਦੇ ਮਾਮਲੇ 'ਚ ਹੁਣ ਸਕੂਲਾਂ ਦੇ ਪ੍ਰਬੰਧਕ ਕਾਫ਼ੀ ਕਸੂਤੀ ਸਥਿਤੀ 'ਚ ਫਸ ਗਏ ਹਨ | ਇਸ ਸਬੰਧੀ ਕਈ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰ ਵਲੋਂ ਲਿਆ ਇਹ ਫ਼ੈਸਲਾ ਦੇਰੀ ਨਾਲ ਲਿਆ ਹੈ ਜਦਕਿ ਇਹ ਫ਼ੈਸਲਾ ਮਾਰਚ 'ਚ ਲਾਗੂ ਕਰਨਾ ਚਾਹੀਦਾ ਹੈ | ਪ੍ਰਬੰਧਕਾਂ ਨੇ ਕਿਹਾ ਕਿ ਕਰੀਬ 8 ਫ਼ੀਸਦੀ ਵਾਧਾ ਸਕੂਲਾਂ ਨੇ ਪਿਛਲੇ ਸਮੇਂ 'ਚ ਸਰਕਾਰ ਦੇ ਫ਼ੈਸਲੇ ਅਨੁਸਾਰ ਕੀਤਾ ਸੀ | ਪੁਰਾਣੇ ਬੱਚੇ ਪੜ੍ਹਾਈ ਕਰਕੇ ਜਾ ਵੀ ਚੁੱਕੇ ਹਨ ਤੇ ਕੀਤੇ ਗਏ ਵਾਧੇ ਨਾਲ ਹਰ ਸਾਲ ਅਧਿਆਪਕਾ ਤੇ ਹੋਰ ਖ਼ਰਚੇ ਕਵਰ ਕੀਤੇ ਜਾਂਦੇ ਹਨ | ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਫ਼ੀਸਾਂ ਦੇ ਨਾਲ ਨਾਲ ਦਾਖ਼ਲੇ ਵਜੋਂ ਲਈਆਂ ਜਾਂਦੀਆਂ ਮੋਟੀਆਂ ਫ਼ੀਸਾਂ 'ਤੇ ਰੋਕ ਲਾਈ ਜਾਵੇ | ਉਨ੍ਹਾਂ ਕਿਹਾ ਕਿ ਵੱਡੇ ਸਕੂਲਾਂ 'ਚ ਅਮੀਰ ਲੋਕਾਂ ਦੇ ਬੱਚੇ ਤਾਂ ਪੜ੍ਹਾਈ ਕਰ ਲੈਂਦੇ ਹਨ ਪਰ ਆਮ ਪਰਿਵਾਰ ਦੇ ਬੱਚੇ ਅਜਿਹੇ ਕਾਰਨਾਂ ਕਰਕੇ ਪਿੱਛੇ ਰਹਿ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕਈ ਪ੍ਰਮੁੱਖ ਸਕੂਲ ਫ਼ੀਸ ਦੀ ਦੇਰੀ ਹੋਣ 'ਤੇ ਵੀ 100 ਰੁਪਏ ਰੋਜ਼ ਦੀ ਵਸੂਲੀ ਕਰਦੇ ਹਨ ਜਿਸ ਨੰੂ ਵੀ ਸਰਕਾਰ ਦੁਆਰਾ ਨੱਥ ਪਾਈ ਜਾਣੀ ਜ਼ਰੂਰੀ ਹੈ | ਜੈਨ ਮਾਡਲ ਸਕੂਲ ਦੇ ਪ੍ਰਧਾਨ ਸਤੀਸ਼ ਜੈਨ ਨੇ ਇਸ ਸਬੰਧੀ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਫ਼ੀਸਾਂ 'ਚ ਵਾਧਾ ਹੁਣ ਤੋਂ ਲਾਗੂ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਨਾਲ ਲਈ ਜਾਣ ਵਾਲੀ ਫ਼ੀਸ ਵਿਰੁੱਧ ਭਗਵੰਤ ਮਾਨ ਸਰਕਾਰ ਦਾ ਫ਼ੈਸਲਾ ਇਤਿਹਾਸਕ ਕਦਮ-ਚੀਮਾ... ਅਗਲੀ ਖ਼ਬਰ ਅੰਤਰਰਾਸ਼ਟਰੀ ਦੌੜਾਕ ਗੁਰਿੰਦਰਵੀਰ ਸਿੰਘ ਦੇ ਮਾਪਿਆਂ ਦਾ ਬੀਬੀ ਜਗੀਰ ਕੌਰ ਵਲੋਂ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।