ਪੀਰ ਬਾਬਾ ਅਹਿਮਦ ਸ਼ਾਹ ਦਾ ਸਾਲਾਨਾ ਜੋੜ ਮੇਲਾ 7 ਜੂਨ ਨੂੰ
ਅਜੀਤ ਡੈਸਕ
05-06-2026
ਤਲਵੰਡੀ ਚੌਧਰੀਆਂ, 4 ਜੂਨ (ਪਰਸਨ ਲਾਲ ਭੋਲਾ)-ਪੀਰ ਬਾਬਾ ਅਹਿਮਦ ਸ਼ਾਹ ਜੀ ਦੀ ਦਰਗਾਹ ਟਿੱਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13ਵਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਬਾਬਾ ਅਹਿਮਦ ਸ਼ਾਹ ਵੱਲੋਂ ਸਮੂਹ ਸੰਗਤ, ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ 7 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਹਿਮਦ ਸ਼ਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੱਬਲੂ ਤੇ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ 11 ਵਜੇ ਹੋਵੇਗਾ | ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਝੰਡੇ ਦੀ ਰਸਮ 10 ਵਜੇ ਅਦਾ ਕੀਤੀ ਜਾਵੇਗੀ | ਇਸ ਮੌਕੇ ਮਨੂੰ ਭੱਟੀ ਤੇ ਜੱਸੀ, ਸ਼ਕੀਲ ਬਿੱਲਾ ਤੇ ਹੋਰ ਕਲਾਕਾਰ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ | ਸਭਿਆਚਾਰਕ ਪ੍ਰੋਗਰਾਮ ਵਿਚ ਸੂਫ਼ੀ ਗਾਇਕ ਹੁਸੈਨ ਸਿਸਟਰਜ਼ (ਸੂਫ਼ੀ ਗਾਇਕਾ ਗੋਲਡ ਮੈਡਲਿਸਟ) ਆਪਣੇ ਕਲਾਮ ਰਾਹੀਂ ਬਾਬਾ ਜੀ ਦੇ ਦਰਬਾਰ 'ਤੇ ਹਾਜ਼ਰੀ ਲਵਾਉਣਗੀਆਂ | ਸਭਿਆਚਾਰਕ ਪ੍ਰੋਗਰਾਮ ਦੀ ਮੁੱਖ ਡਿਊਟ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨਾ ਆਪਣੇ ਗੀਤਾਂ ਰਾਹੀਂ ਸਭਿਆਚਾਰ ਪ੍ਰੋਗਰਾਮ ਦੀ ਸਮਾਪਤੀ ਤੱਕ ਆਪਣੇ ਦੋਗਾਣਿਆਂ ਦੀ ਛਹਿਬਰ ਲਾਉਣਗੇ | ਇਸੇ ਦੌਰਾਨ ਸੀ.ਐਚ.ਸੀ. ਟਿੱਬਾ ਵੱਲੋਂ ਫ਼੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ | ਸਟੇਜ ਸੰਚਾਲਨ ਦੀ ਭੂਮਿਕਾ ਸੂਫ਼ੀ ਲੇਖਕ ਮੁਖਤਾਰ ਸਹੋਤਾ ਨਿਭਾਉਣਗੇ | ਇਸ ਮੌਕੇ ਚਾਹ, ਪਕੌੜਿਆਂ, ਠੰਢੇ ਮਿੱਠੇ ਜਲ ਦੀਆਂ ਛਬੀਲਾਂ ਤੋਂ ਇਲਾਵਾ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਮੇਲੇ ਦਾ ਲਾਈਵ ਸੋਨੰੂ ਖੰਭ ਡਿਜੀਟਲ ਸਟੂਡੀਓ ਟਿੱਬਾ ਵੱਲੋਂ ਕੀਤਾ ਜਾਵੇਗਾ |