29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਈਾ ਕਰਨੈਲ ਸ਼ਾਹ ਦੀ ਅਗਵਾਈ ਹੇਠ ਪਿੰਡ ਸਾਹਨੀ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ

ਅਜੀਤ ਡੈਸਕ 08-06-2026
ਫਗਵਾੜਾ, 7 ਜੂਨ (ਅਸ਼ੋਕ ਕੁਮਾਰ ਵਾਲੀਆ)-ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸਾਈਾ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ਜੋੜ ਮੇਲੇ ਦੇ ਪਹਿਲੇ ਤੇ ਦੂਜੇ ਦਿਨ ਸ਼ਾਮ ਨੂੰ ਮਹਿੰਦੀ ਤੇ ਚਿਰਾਗ਼ ਦੀ ਰਸਮ ਉਪਰੰਤ ਸਾਈਾ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਰਾਤ ਨੂੰ ਮਹਿਫ਼ਲ ਏ ਕੱਵਾਲ ਸਜਾਈ ਗਈ | ਮੇਲੇ ਦੇ ਤੀਸਰੇ ਤੇ ਆਖ਼ਰੀ ਦਿਨ ਸਭਿਆਚਾਰਕ ਸਟੇਜ ਸਜਾਈ ਗਈ | ਜਿਸ ਵਿਚ ਗਾਇਕ ਜੋੜੀ ਸੁਰਜੀਤ ਭੁੱਲਰ ਤੇ ਬੀਬਾ ਜੰਨਤ ਕੌਰ ਨੇ ਪ੍ਰਸਿੱਧ ਗੀਤਾਂ ਦੀ ਝੜੀ ਲਗਾ ਕੇ ਮੇਲਾ ਲੁੱਟ ਲਿਆ | ਇਸ ਮੌਕੇ ਨਤਮਸਤਕ ਹੋਣ ਲਈ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਇੰਚਾਰਜ ਹਲਕਾ ਫਗਵਾੜਾ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਹਾਜ਼ਰੀਨ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ | ਸਾਈਾ ਕਰਨੈਲ ਸ਼ਾਹ ਨੇ ਵੀ ਸੰਗਤਾਂ ਨੂੰ ਜੋੜ ਮੇਲੇ ਦੀ ਵਧਾਈ ਦਿੱਤੀ ਤੇ ਪਤਵੰਤਿਆਂ ਦਾ ਪਹੁੰਚਣ ਲਈ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੰਤ ਪ੍ਰੀਤਮ ਦਾਸ ਸੰਗਤਪੁਰ, ਸਾਈਾ ਬਾਬਾ ਸੋਨੂੰ ਸ਼ਾਹ ਮਾਣਕ, ਸਾਈਾ ਭਜਨ ਸ਼ਾਹ ਜਗਪਾਲਪੁਰ ਤੋਂ ਇਲਾਵਾ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼, ਸੀਨੀਅਰ 'ਆਪ' ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਮੇਜਰ ਸਿੰਘ ਐਸ.ਐਚ.ਓ. ਰਾਵਲਪਿੰਡੀ, ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਬਾਬਾ ਧੰਨਾ ਜੀ, ਮੇਜਰ ਸਿੰਘ ਪੰਚ, ਰਾਮ ਸ਼ਰਨ ਪੰਚ, ਮੋਨਿਕਾ ਸ਼ਰਮਾ ਪੰਚ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਪੰਚ, ਅਮਰੀਕ ਸਿੰਘ ਮੀਕਾ ਪੰਚ, ਨਿਰਮਲ ਸਿੰਘ ਚੱਕ ਹਕੀਮ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ ਚੱਕ ਹਕੀਮ, ਸੇਵਾ ਸਾਹਨੀ, ਡੋਰੀ ਲਾਲ, ਕਮਲਜੀਤ ਕੰਬਾ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਕੁਲਵੰਤ ਲੱਖਪੁਰ, ਸ਼ਾਮੂ ਸਾਹਨੀ, ਸਰਬਜੀਤ ਸਿੰਘ ਸੱਬਾ, ਕਾਮਰੇਡ ਰਣਦੀਪ ਸਿੰਘ ਰਾਣਾ, ਜੋਗਿੰਦਰ ਸਿੰਘ, ਮਿੰਟੂ ਸਾਹਨੀ, ਰਾਜਾ ਸਾਹਨੀ, ਬਲਵੀਰ ਸਿੰਘ ਬੰਗਾ, ਜਸਵੀਰ ਮੇਹਲੀ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਹੈਪੀ ਫਗਵਾੜਾ, ਬੂਟਾ ਸਿੰਘ ਡੀਂਗਰੀਆ, ਅਸ਼ਵਨੀ ਕੁਮਾਰ ਗੁਰਾਇਆ, ਵਿੱਕੀ ਬਾਗਲਾ, ਸਤਨਾਮ ਸਿੰਘ, ਅਵਤਾਰ ਸਿੰਘ ਨਸੀਰਾਬਾਦ, ਹਰਦੀਪ ਸਿੰਘ ਨਸੀਰਾਬਾਦ, ਮਨਿੰਦਰ ਸਿੰਘ, ਜੁਝਾਰ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਬਹਾਦਰ ਸਿੰਘ, ਲੱਕੀ ਸਾਹਨੀ, ਰੇਸ਼ਮ ਸਿੰਘ ਪ੍ਰੇਮਪੁਰ, ਨਰਿੰਦਰ ਸਿੰਘ ਪ੍ਰੇਮਪੁਰ, ਗੁਰਵਿੰਦਰ ਸਿੰਘ ਗੋਪੀ, ਰਾਜਕੁਮਾਰ ਰਾਜੂ, ਚੁੰਨੀ ਲਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਡਿਤਾਂ ਦੇ ਮੰਦਿਰ ਨਡਾਲਾ ਵਿਖੇ ਸ਼ੁਕਰਾਨਾ ਜਗਰਾਤਾ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਰੂਸ-ਯੂਕਰੇਨ ਜੰਗ ਵਿਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦੇ ਸੰਤ ਸੀਚੇਵਾਲ ਨੇ ਦੁੱਖ ਸੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।