07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੁਲਿਸ ਵਲੋਂ ਐੱਸ.ਪੀ. ਦੀ ਅਗਵਾਈ 'ਚ ਚੈਕਿੰਗ ਮੁਹਿੰਮ

ਅਜੀਤ ਡੈਸਕ 09-06-2026
ਫਗਵਾੜਾ, 8 ਜੂਨ (ਚਾਨਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲੀਸ ਵਲੋਂ ਅੱਜ ਐੱਸ.ਪੀ. ਮਾਧਵੀ ਸ਼ਰਮਾ ਦੀ ਅਗਵਾਈ 'ਚ ਛੱਜ ਕਾਲੋਨੀ ਤੇ ਪੁਰਾਣਾ ਸਿਵਲ ਹਸਪਤਾਲ ਦੇ ਅੰਦਰ ਚੈਕਿੰਗ ਕੀਤੀ | ਜਾਣਕਾਰੀ ਦਿੰਦਿਆਂ ਐਸ.ਪੀ ਨੇ ਦੱਸਿਆ ਕਿ ਪੁਲੀਸ ਵਲੋਂ ਅੱਜ ਨਸ਼ਿਆਂ ਦੇ ਹਾਟ ਸਪਾਟ ਮੰਨੇ ਜਾਂਦੇ ਇਲਾਕਿਆਂ 'ਚ ਭਾਰੀ ਪੁਲੀਸ ਫੋਰਸ ਨਾਲ ਚੈਕਿੰਗ ਕੀਤੀ ਤੇ ਸਾਰੇ ਵਿਅਕਤੀਆਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਝ ਵਿਅਕਤੀਆਂ ਨੂੰ ਰਾਊਾਡ ਅੱਪ ਵੀ ਕੀਤਾ ਗਿਆ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਗ਼ਲਤ ਗਤੀਵਿਧੀ ਕਰਨ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਡੀ.ਐਸ.ਪੀ. ਪਲਵਿੰਦਰ ਸਿੰਘ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਤੇਲ ਦੀਆ ਵਧੀਆ ਕੀਮਤਾਂ ਦੇ ਵਿਰੋਧ ਵਿਚ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਮੇਹਲੀ-ਮੇਹਟਾਂ ਬਾਈਪਾਸ 'ਤੇ ਵਾਪਰੇ ਸੜਕੀ ਹਾਦਸੇ 'ਚ ਪਿਉ-ਧੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।