07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਾਈਾ ਬਾਬਾ ਭੂਪੇ ਸ਼ਾਹ ਦੇ ਦਰਬਾਰ ਪਿੰਡ ਮਾਣਕਾ ਵਿਖੇ ਸਾਲਾਨਾ ਜੋੜ ਮੇਲਾ 21 ਤੇ 22 ਨੂੰ

ਅਜੀਤ ਡੈਸਕ 09-06-2026
ਖਲਵਾੜਾ, 8 ਜੂਨ (ਮਨਦੀਪ ਸਿੰਘ ਸੰਧੂ)-ਰੋਜ਼ਾ ਸਾਈ ਬਾਬਾ ਭੂਪੇ ਸ਼ਾਹ ਦੇ ਦਰਬਾਰ ਪਿੰਡ ਮਾਣਕਾਂ ਵਿਖੇ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਦਰਬਾਰ ਦੇ ਗੱਦੀ ਨਸ਼ੀਨ ਸਾਈਾ ਸੋਨੂੰ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ, ਐਨ.ਆਰ.ਆਈ. ਵੀਰਾਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 21 ਤੇ 22 ਜੂਨ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਦਰਬਾਰ ਦੇ ਗੱਦੀ ਨਸ਼ੀਨ ਸਾਈਾ ਬਾਬਾ ਸੋਨੂੰ ਸ਼ਾਹ ਨੇ ਦੱਸਿਆ ਕਿ ਪਹਿਲੇ ਦਿਨ ਐਤਵਾਰ 21 ਜੂਨ ਨੂੰ ਸ਼ਾਮ 4 ਵਜੇ ਝੰਡੇ ਤੇ ਚਿਰਾਗ਼ ਦੀ ਰਸਮ ਉਪਰੰਤ ਸ਼ਾਮ 5 ਵਜੇ ਪ੍ਰਸਿੱਧ ਕੱਵਾਲ ਸੂਫਿਆਨਾ ਕਲਾਮ ਦੀ ਮਹਿਫ਼ਲ ਸਜਾਉਣਗੇ | ਉਪਰੰਤ ਸੋਨੂੰ-ਮੋਨੂੰ ਐਂਡ ਨੱਕਾਲ ਪਾਰਟੀ ਪੰਡੋਰੀ, ਰੌਸ਼ਨ ਨੱਕਾਲ ਐਂਡ ਪਾਰਟੀ ਜਲੰਧਰ ਵਾਲੇ ਅਤੇ ਲਵਲੀ ਨੱਕਾਲ ਐਂਡ ਪਾਰਟੀ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ | ਦੂਸਰੇ ਦਿਨ ਸੋਮਵਾਰ 22 ਜੂਨ ਨੂੰ ਦੁਪਹਿਰ 12 ਵਜੇ ਸੱਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿਚ ਕੱਵਾਲ ਕੁਲਦੀਪ ਰੂਹਾਨੀ ਤੇ ਸੂਫ਼ੀ ਗਾਇਕ ਤਾਜ ਨਗੀਨਾ ਤੋਂ ਇਲਾਵਾ ਪ੍ਰਸਿੱਧ ਇੰਟਰਨੈਸ਼ਨਲ ਗਾਇਕ ਜੋੜੀ ਭੁਪਿੰਦਰ ਗਿੱਲ ਤੇ ਬੀਬਾ ਜਸਵਿੰਦਰ ਜੀਤੂ ਭਰਵੀਂ ਹਾਜ਼ਰੀ ਲਗਵਾਉਣਗੇ | ਇਸ ਦੌਰਾਨ ਚਾਹ ਪਕੌੜੇ, ਠੰਢੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ | ਸ਼ਾਮ 6 ਵਜੇ ਚਾਦਰ ਦੀ ਰਸਮ ਉਪਰੰਤ ਰਾਤ ਨੂੰ ਸੁੱਖਾ ਰਾਮ ਬਾਗੋਵਾਲੀਆ ਡਰਾਮਾ ਪਾਰਟੀ ਧਾਰਮਿਕ ਨਾਟਕ ਖੇਡਣਗੇ | ਜੋੜ ਮੇਲੇ ਦੌਰਾਨ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇਣਗੇ | ਉਨ੍ਹਾਂ ਦੱਸਿਆ ਕਿ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਹੈ ਅਤੇ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਲਾਨਾ ਜੋੜ ਮੇਲੇ ਵਿਚ ਹਾਜ਼ਰੀ ਲਗਵਾ ਕੇ ਸਾਈਾ ਬਾਬਾ ਭੂਪੇ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਵੀ ਕੀਤੀ |

ਪਿਛਲੀ ਖ਼ਬਰ ਘਰੇਲੂ ਪ੍ਰੇਸ਼ਾਨੀ ਕਾਰਨ ਇਕ ਨੌਜਵਾਨ ਨੇ ਘਰ ਵਿਚ ਫਾਹਾ ਲੈ ਕੇ ਕੀਤੀ ਆਤਮ ਹੱਤਿਆ ਅਗਲੀ ਖ਼ਬਰ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਵਿਚ ਆਨਲਾਈਨ ਤੇ ਆਫਲਾਈਨ ਆਧੁਨਿਕ ਡਿਜੀਟਲ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇਗੀ-ਅਕਾਸ਼ ਬਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।