19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼ਹੀਦੀ ਗੁਰਪੁਰਬ 18 ਜੂਨ ਨੂੰ ਸ਼ਰਧਾ ਨਾਲ ਜਾਤੀਕੇ ਵਿਖੇ ਮਨਾਇਆ ਜਾਵੇਗਾ

ਅਜੀਤ ਡੈਸਕ 12-06-2026
ਭੰਡਾਲ ਬੇਟ, 11 ਜੂਨ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐਨ.ਆਰ.ਆਈ. ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ 18 ਜੂਨ ਦਿਨ ਵੀਰਵਾਰ ਨੂੰ ਪਿੰਡ ਜਾਤੀਕੇ ਦੇ ਗੁਰਦੁਆਰਾ ਸਾਹਿਬ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਬਾਬਾ ਪ੍ਰਭਜੋਤ ਸਿੰਘ ਨੇ ਦੱਸਿਆ ਕੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 18 ਜੂਨ ਦਿਨ ਵੀਰਵਾਰ ਨੂੰ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿਚ ਪੰਥ ਪ੍ਰਸਿੱਧ ਜਥੇ ਪਹੁੰਚ ਕੇ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ | ਇਸ ਮੌਕੇ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਜਾਵੇਗੀ |

ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦੇ ਤਿੰਨ ਨੌਜਵਾਨ ਕਾਬੂ ਅਗਲੀ ਖ਼ਬਰ ਪੁੱਡਾ ਵਿਭਾਗ ਕਪੂਰਥਲਾ ਦੀ ਮਿਲੀਭੁਗਤ ਨਾਲ ਅਣ-ਅਧਿਕਾਰਤ ਘੋਸ਼ਿਤ ਕਾਲੋਨੀ ਵਿਚ ਸੜਕਾਂ ਬਣਾਉਣ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।