19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਾਬਾ ਗਧੀਆ ਵਿਖੇ ਲੁਟੇਰਿਆਂ ਨੇ ਮਹਿਲਾ ਨੂੰ ਨਿਸ਼ਾਨਾ ਬਣਾਇਆ, ਵਾਲੀਆਂ ਖੋਹ ਕੇ ਫ਼ਰਾਰ

ਅਜੀਤ ਡੈਸਕ 12-06-2026
ਫਗਵਾੜਾ, 11 ਜੂਨ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬਾਬਾ ਗਧੀਆ ਵਿਖੇ ਦੋ ਲੁਟੇਰੇ ਇੱਕ ਮਹਿਲਾ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਬਲਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਸਫ਼ਾਈ ਕਰਕੇ ਕੂੜਾ ਸੁੱਟਣ ਲਈ ਬਾਹਰ ਗਈ ਸੀ ਤਾਂ ਇਸ ਦੌਰਾਨ ਪਹਿਲਾ ਹੀ ਦੋ ਨੌਜਵਾਨ ਉੱਥੇ ਖੜ੍ਹੇ ਸਨ ਜਿਨ੍ਹਾਂ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀਆਂ ਵਾਲੀਆਂ ਖੋਹ ਲਈਆਂ ਤੇ ਫ਼ਰਾਰ ਹੋ ਗਏ ਜਿਸ ਨਾਲ ਉਸਦਾ 30 ਤੋਂ 40 ਹਜ਼ਾਰ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਹੱਲਾ ਨਿਵਾਸੀ ਗੁਰਜੀਤਪਾਲ ਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ 'ਚ ਕਾਨੂੰਨ ਦੀ ਵਿਵਸਥਾ ਕਾਫ਼ੀ ਖ਼ਰਾਬ ਹੈ ਤੇ ਪਿਛਲੇ 8 ਦਿਨਾਂ 'ਚ ਇਹ ਲੁੱਟ ਖੋਹ ਦੀ ਦੂਸਰੀ ਘਟਨਾ ਹੈ ਤੇ ਪੁਲਿਸ ਇਸ ਨੂੰ ਕਾਬੂ ਕਰਨ 'ਚ ਅਸਫਲ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਲੁਟੇਰੇ ਬਜ਼ੁਰਗ ਵਿਅਕਤੀਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾਵੇ |
ਪਿਛਲੀ ਖ਼ਬਰ ਪੀਰ ਬਾਬਾ ਸੁਧਾਰ ਗਾਜੀ ਨਾਰਾਂਵਾਲੀ ਕੋਹਾਲਾ ਦਾ ਸਾਲਾਨਾ ਸੱਭਿਆਚਾਰਕ ਮੇਲਾ 27 ਨੂੰ ਅਗਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਚੇਅਰਮੈਨ ਖੱਦਰ ਨੂੰ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।