19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

150 ਗ੍ਰਾਮ ਚਰਸ ਸਮੇਤ ਇਕ ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 12-06-2026
ਕਪੂਰਥਲਾ, 11 ਜੂਨ (ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਤੇ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਇਕ ਵਿਅਕਤੀ ਨੂੰ ਚਰਸ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਥਾਣਾ ਸਿਟੀ ਦੇ ਹਵਾਲਦਾਰ ਬਲਜੀਤ ਸਿੰਘ ਨੇ ਗਸ਼ਤ ਦੌਰਾਨ ਕੁਸ਼ਟ ਆਸ਼ਰਮ ਨੇੜੇ ਕਥਿਤ ਦੋਸ਼ੀ ਦਰਸ਼ਨ ਸਿੰਘ ਉਰਫ਼ ਸੋਨੂੰ ਵਾਸੀ ਮੁਹੱਲਾ ਮਹਿਤਾਬਗੜ੍ਹ ਨੂੰ ਰੋਕ ਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਸ ਵਲੋਂ ਸੁੱਟੇ ਲਿਫ਼ਾਫ਼ੇ ਵਿਚੋਂ 150 ਗ੍ਰਾਮ ਚਰਸ ਬਰਾਮਦ ਹੋਈ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਵਿਰੁੱਧ ਥਾਣਾ ਸਿਟੀ ਵਿਖੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਤੇ ਪੋਕਸੋ ਐਕਟ ਤਹਿਤ ਪਹਿਲਾਂ ਵੀ ਦੋ ਕੇਸ ਦਰਜ ਹਨ ਤੇ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ 15 ਜੂਨ ਨੂੰ ਸ਼ਰਧਾ ਨਾਲ ਖੁਖਰੈਣ ਵਿਖੇ ਮਨਾਇਆ ਜਾਵੇਗਾ-ਸੰਤ ਅਮਰੀਕ ਸਿ... ਅਗਲੀ ਖ਼ਬਰ ਭੁਲੱਥ ਪੁਲਿਸ ਵਲੋਂ ਸ਼ੱਕੀ ਹਾਲਾਤ ਵਿਚ ਘੁੰਮਦਾ ਨੌਜਵਾਨ ਕਾਬੂ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।