19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦੇਰ ਸ਼ਾਮ ਹੋਈ ਬਰਸਾਤ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਦਿਵਾਈ ਰਾਹਤ

ਅਜੀਤ ਡੈਸਕ 12-06-2026
ਕਪੂਰਥਲਾ, 11 ਜੂਨ (ਸਡਾਨਾ)-ਅੱਜ ਸ਼ਾਮ ਦੇ ਸਮੇਂ ਤੇਜ਼ ਹਨੇਰੀ ਤੇ ਝੱਖੜ ਉਪਰੰਤ ਜਿੱਥੇ ਕੁੱਝ ਇਲਾਕਿਆਂ ਵਿਚ ਰੁੱਖਾਂ ਦੀ ਟਾਹਣੀਆਂ ਸੜਕਾਂ 'ਤੇ ਡਿੱਗੀਆਂ ਉੱਥੇ ਤੇਜ਼ ਮੀਂਹ ਕਾਰਨ ਮੌਸਮ ਨੇ ਵੀ ਆਪਣਾ ਮਿਜ਼ਾਜ ਬਦਲਿਆ ਤੇ ਲੋਕਾਂ ਨੇ ਤਪਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਤੇਜ਼ ਹਨ੍ਹੇਰੀ ਕਾਰਨ ਦੁਕਾਨਦਾਰਾਂ ਦਾ ਸਮਾਨ ਸੜਕਾਂ ਉੱਪਰ ਆ ਡਿੱਗਿਆ ਤੇ ਵੱਖ-ਵੱਖ ਚੌਂਕਾਂ ਵਿਚ ਰੱਖੇ ਬੈਰੀਗੇਟ ਵੀ ਮੁੱਦੇ ਹੋ ਗਏ | ਹਨ੍ਹੇਰੀ ਕਾਰਨ ਪੁਰਾਣੀ ਸਬਜ਼ੀ ਮੰਡੀ ਵਿਖੇ ਇਕ ਪਿੱਪਲ ਦਾ ਦਰਖ਼ਤ ਸੜਕ ਵਿਚੋਂ ਲੰਘ ਰਹੇ ਈ-ਰਿਕਸ਼ਾ ਉੱਪਰ ਡਿੱਗਾ ਜਿਸ ਕਾਰਨ ਈ ਰਿਕਸ਼ਾ ਨੁਕਸਾਨਿਆ ਗਿਆ ਪਰ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਰੁੱਖ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਕਾਫੀ ਟੁੱਟ ਗਈਆਂ ਤੇ ਇਸ ਇਲਾਕੇ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ ਹੈ | ਕਰੀਬ ਇਕ ਘੰਟਾ ਹੋਈ ਬਰਸਾਤ ਕਾਰਨ ਵੱਖ-ਵੱਖ ਇਲਾਕਿਆਂ ਵਿਚ ਸੜਕਾਂ 'ਤੇ ਪਾਣੀ ਖੜਾ ਦੇਖਿਆ ਗਿਆ ਤੇ ਹਨ੍ਹੇਰੀ ਆਉਣ ਦੇ ਨਾਲ ਹੀ ਬਿਜਲੀ ਵੀ ਗੁੱਲ ਹੋ ਗਈ, ਪਰ ਅੱਜ ਹੋਈ ਬਰਸਾਤ ਕਾਰਨ ਲੋਕਾਂ ਨੇ ਗਰਮੀ ਤੋਂ ਕਾਫੀ ਰਾਹਤ ਮਹਿਸੂਸ ਕੀਤੀ |
ਫਗਵਾੜਾ 'ਚ ਮੀਂਹ ਦਾ ਕਹਿਰ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਫਗਵਾੜਾ, (ਹਰਜੋਤ ਸਿੰਘ ਚਾਨਾ)-ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਲੋਕਾਂ ਨੂੰ ਤੇਜ਼ ਮੀਂਹ ਨਾਲ ਰਾਹਤ ਮਹਿਸੂਸ ਹੋਈ ਤੇ ਲੋਕਾਂ ਨੇ ਗਰਮੀ ਤੋਂ ਸ਼ਾਂਤੀ ਮਹਿਸੂਸ ਕੀਤੀ | ਪਿਛਲੇ ਕਈ ਦਿਨਾਂ ਤੋਂ ਕਾਫ਼ੀ ਤੇਜ਼ ਧੁੱਪ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਔਖਾ ਹੋਇਆ ਪਿਆ ਸੀ | ਅੱਜ ਸ਼ਾਮ 6 ਵਜੇ ਦੇ ਕਰੀਬ ਤੇਜ਼ ਬਾਰਿਸ਼ ਹੋਣ ਕਾਰਨ ਸੜਕਾਂ ਤੇ ਬੁਰੀ ਤਰ੍ਹਾਂ ਪਾਣੀ ਭਰ ਗਿਆ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਸੜਕਾਂ 'ਤੇ ਖੜ੍ਹਾ ਹੋ ਗਿਆ ਜਿਸ ਕਾਰਨ ਕੰਮ ਤੋਂ ਵਾਪਸ ਘਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਵਰਨਣਯੋਗ ਹੈ ਕਿ ਸ਼ਹਿਰ ਦੇ ਕਈ ਪ੍ਰਮੁੱਖ ਨਾਲੇ ਤਾਂ ਪਹਿਲਾ ਹੀ ਬੰਦ ਪਏ ਹਨ ਜਿਸ ਕਾਰਨ ਪਾਣੀ ਦੀ ਨਿਕਾਸੀ ਔਖੀ ਹੋਈ ਪਈ ਹੈ | ਹੁਣ ਨਿਗਮ ਨੇ ਨਾਲੇ ਸਾਫ਼ ਕਰਨ ਦੀ ਮੁਹਿੰਮ ਉਲੀਕੀ ਹੈ ਦੇਖੋ ਇਹ ਕਿੰਨੀ ਕੁ ਕਾਮਯਾਬ ਹੁੰਦੀ ਹੈ | ਬਰਸਾਤ ਦੇ ਮੌਸਮ ਲਈ ਸਿਰਫ਼ ਇੱਕ ਮਹੀਨਾ ਬਾਕੀ ਹੈ ਜੇਕਰ ਇਹ ਮੁਹਿੰਮ ਚੰਗੇ ਢੰਗ ਨਾਲ ਚੱਲੀ ਤਾਂ ਪਾਣੀ ਦਾ ਨਿਕਾਸ ਸੌਖਾ ਹੋ ਜਾਵੇਗਾ ਨਹੀਂ ਤਾਂ ਲੋਕਾਂ ਨੂੰ ਪਿਛਲੇ ਸਾਲ ਵਾਂਗ ਇਸ ਸਾਲ ਪੁਰਾਣੀਆਂ ਸਮੱਸਿਆਵਾਂ ਯਾਦ ਆਉਣਗੀਆਂ |
ਤੇਜ਼ ਹਨੇਰੀ ਝੱਖੜ ਕਾਰਨ ਹਵੇਲੀ ਦੀ 60 ਫੁੱਟ ਦੀ ਛੱਤ ਉੱਡੀ
ਢਿਲਵਾਂ, (ਗੋਬਿੰਦ ਸੁਖੀਜਾ)-ਅੱਜ ਸ਼ਾਮ ਨੂੰ ਜਿੱਥੇ ਤੇਜ਼ ਹਨੇਰੀ ਅਤੇ ਝੱਖੜ ਕਾਰਨ ਪਿਛਲੇ ਦਿਨਾ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਉੱਥੇ ਮਾਲੀ ਨੁਕਸਾਨ ਵੀ ਹੋਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੋਈਆਂ ਹਨ | ਇਸ ਸਬੰਧੀ ਢਿਲਵਾਂ ਦੇ ਕਿਸਾਨ ਆਗੂ ਸਰਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਗੇ ਉਨ੍ਹਾਂ ਦੀ ਹਵੇਲੀ ਦੀ 60 ਫੁੱਟ ਦੀ ਛੱਤ ਉੱਡ ਗਈ ਅਤੇ ਉਨ੍ਹਾਂ ਦਾ ਤਕਰੀਬਨ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ |
ਤੇਜ਼ ਝੱਖੜ ਨਾਲ ਆਮ ਜਨਜੀਵਨ ਬੁਰੀ ਤਰਾਂ ਨਾਲ ਪ੍ਰਭਾਵਿਤ
ਢਿਲਵਾਂ, (ਪ੍ਰਵੀਨ ਕੁਮਾਰ)-ਅੱਜ ਸ਼ਾਮ ਮੌਸਮ 'ਚ ਆਈ ਤਬਦੀਲੀ ਉਪਰੰਤ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ ਪਰ ਚੱਲੇ ਇਸ ਤੇਜ਼ ਝੱਖੜ ਨਾਲ ਆਮ ਜਨਜੀਵਨ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਇਆ ਹੈ | ਦੱਸਣਯੋਗ ਹੈ ਕਿ ਸ਼ਾਮ ਸਮੇਂ ਆਈ ਤੇਜ਼ ਹਨੇਰੀ ਨਾਲ ਰੇਲਵੇ ਡੀਪੂ ਢਿਲਵਾਂ ਨੂੰ ਜਾਂਦੀ ਸੜਕ ਤੇ ਵੱਡੇ ਵੱਡੇ ਦਰਖਤਾਂ ਦੇ ਡਿੱਗਣ ਨਾਲ ਆਵਾਜਾਈ ਬੰਦ ਹੈ ਇਸੇ ਤਰਾਂ ਕਈ ਥਾਵਾਂ ਤੇ ਦਰਖਤਾਂ ਦੇ ਬਿਜਲੀ ਦੀਆ ਲਾਈਨਾਂ ਤੇ ਡਿੱਗਣ ਨਾਲ ਬਿਜਲੀ ਸਪਲਾਈ ਵੀ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਈ ਹੈ |
ਪਿਛਲੀ ਖ਼ਬਰ ਅੱਤ ਦੀ ਗਰਮੀ ਤੋਂ ਮਿਲੀ ਰਾਹਤ, ਤੇਜ਼ ਹਵਾਵਾਂ ਨਾਲ ਸ਼ੁਰੂ ਹੋਇਆ ਮੀਂਹ ਅਗਲੀ ਖ਼ਬਰ ਜ਼ਿਲ੍ਹੇ ਅੰਦਰ ਗੈਰ-ਕਾਨੂੰਨੀ ਮਾਈਨਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਅਕਾਸ਼ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।