21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਮਰਾਏ 'ਚ ਸ਼ੈੱਡ ਦਾ ਨਿਰਮਾਣ ਕਰਨ ਸਮੇਂ ਸ਼ਟਰਿੰਗ ਡਿਗਣ ਕਰਕੇ, ਠੇਕੇਦਾਰ ਤੇ ਮਜ਼ਦੂਰ ਗੰਭੀਰ ਜ਼ਖ਼ਮੀ

ਅਜੀਤ ਡੈਸਕ 12-06-2026
ਭੁਲੱਥ, 11 ਜੂਨ ( ਮੇਹਰ ਚੰਦ ਸਿੱਧੂ)-ਮੁਹੱਲਾ ਕਮਰਾਏ ਪਿੰਡ ਬਾਗਵਾਨਪੁਰ ਰੋਡ 'ਤੇ ਇੱਕ ਸ਼ੈੱਡ ਦਾ ਨਿਰਮਾਣ ਕਰਨ ਸਮੇਂ ਸ਼ਟਰਿੰਗ ਦੇ ਡਿਗਣ ਕਰਕੇ ਠੇਕੇਦਾਰ ਤੇ ਮਜ਼ਦੂਰ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਅਬਦੇਸ਼ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹੱਲਾ ਕਮਰਾਏ ਵਿਖੇ ਬਾਗਵਾਨਪੁਰ ਰੋਡ 'ਤੇ ਸਥਿਤ ਸ਼ੈੱਡ ਦਾ ਨਿਰਮਾਣ ਕਰਨ ਸਮੇਂ ਸ਼ਟਰਿੰਗ ਕਰ ਰਹੇ ਮਜ਼ਦੂਰ ਵਿਕਾਸ ਕੁਮਾਰ ਯਾਦਵ ਵਾਸੀ ਬਿਹਾਰ ਹਾਲ ਵਾਸੀ ਕਮਰਾਏ ਤੇ ਠੇਕੇਦਾਰ ਸੁਰੇਸ਼ ਮੰਡਲ ਵਾਸੀ ਬਿਹਾਰ ਹਾਲ ਵਾਸੀ ਕਮਰਾਏ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਕੰਮ ਕਰ ਰਹੇ ਸਨ ਤਾਂ ਸ਼ਟਰਿੰਗ ਦੀ ਸ਼ਟਰਿੰਗ ਕਰਦੇ ਹੋਏ ਰੋਕ ਲਗਾਉਣ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਸ਼ਟਰਿੰਗ ਦੇ ਡਿਗਣ ਕਰਕੇ ਠੇਕੇਦਾਰ 'ਤੇ ਮਜ਼ਦੂਰ ਗੰਭੀਰ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਭੁਲੱਥ ਇਲਾਜ ਵਾਸਤੇ ਲਿਆਂਦਾ ਗਿਆ ਤੇ ਬਾਅਦ ਵਿਚ ਇੱਕ ਨਿੱਜੀ ਹਸਪਤਾਲ ਪਿੰਡ ਬੂੱਟਰਾਂ ਵਿਖੇ ਦਾਖਲ ਕਰਵਾਇਆ ਗਿਆ | ਡਾਕਟਰਾਂ ਦੇ ਦੱਸਣ ਅਨੁਸਾਰ ਮਜ਼ਦੂਰ ਵਿਕਾਸ ਕੁਮਾਰ ਯਾਦਵ ਦੇ ਜ਼ਿਆਦਾ ਸੱਟ ਲੱਤਾਂ ਤੇ ਗੁਪਤ ਅੰਗਾਂ 'ਤੇ ਲੱਗੀ ਹੈ ਫ਼ਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ |
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਅਖ਼ਤਿਆਰ ਕੀਤੀ ਨੀਤੀ ਦਾ ਜਵਾਬ ਵਿਧਾਨ ਸਭਾ ਚੋਣਾਂ ਵਿਚ ਦੇਵਾਂਗੇ-ਅਨਸਾਰੀ, ਬੁਟਾਰੀ ਅਗਲੀ ਖ਼ਬਰ ਸੱਤ ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ, ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।