07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਨੇ ਨਿਊ ਹਾਲੈਂਡ ਦਾ ਨਵਾਂ ਮਾਡਲ 5510 ਕੀਤਾ ਲਾਂਚ

ਅਜੀਤ ਡੈਸਕ 13-06-2026

ਸੁਲਤਾਨਪੁਰ ਲੋਧੀ, 12 ਜੂਨ (ਥਿੰਦ)-ਕਪੂਰਥਲਾ ਜ਼ਿਲ੍ਹੇ ਅੰਦਰ ਨਿਊ ਹਾਲੈਂਡ ਟਰੈਕਟਰ ਕੰਪਨੀ ਦੇ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵੱਲੋਂ ਕੰਪਨੀ ਦੇ ਨਵੇਂ ਐਕਸਲ ਮਾਡਲ 5510 ਫੋਰ ਵੀਲ ਨੂੰ ਲਾਂਚ ਕਰਦਿਆਂ ਕਿਸਾਨ ਸੰਦੀਪ ਸਿੰਘ ਸੂਜੋਕਾਲੀਆ, ਬਲਜੀਤ ਸਿੰਘ ਅਤੇ ਮੋਹਨ ਸਿੰਘ ਨੂੰ ਚਾਬੀਆਂ ਭੇਟ ਕੀਤੀਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਥਿੰਦ ਮਸ਼ੀਨਰੀ ਸਟੋਰ ਦੇ ਐਮ.ਡੀ. ਜੋਗਾ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਤੇ ਨਿਊ ਹਾਲੈਂਡ ਕੰਪਨੀ ਨੇ ਇੰਟਰਨੈਸ਼ਨਲ ਮਾਰਕੀਟ ਨੂੰ ਧਿਆਨ ਵਿਚ ਰੱਖਦਿਆਂ ਇਹ ਨਵਾਂ ਮਾਡਲ ਤਿਆਰ ਕੀਤਾ ਹੈ ਜੋ 55 ਹਾਰਸ ਪਾਵਰ ਸ਼੍ਰੇਣੀ ਵਿਚ ਇਹ ਸਭ ਤੋਂ ਉੱਤਮ ਟਰੈਕਟਰ ਹੈ | ਇਹ ਭਾਰੀ ਤੋਂ ਭਾਰੀ ਕੰਮ ਜਿਵੇਂ ਬੇਲਰ, ਲੋਡਰ, ਸੁਪਰ ਸੀਡਰ ਲਈ ਬਹੁਤ ਕਾਮਯਾਬ ਹੈ | ਇਹ ਦੀ ਡੀਜ਼ਲ ਖ਼ਪਤ ਪ੍ਰਤੀ ਲੀਟਰ ਇੱਕ ਘੰਟਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵਿਚ 8000 ਸੀਰੀਜ਼ ਦਾ ਅਵੈਕੋ ਇੰਜਣ ਹੈ ਜੋ ਕਿ ਨਵੀਂ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ|ਇਸ ਦੇ 48 ਗੇਅਰ ਹਨ ਜੋ �ਖੇ ਤੋਂ �ਖੇ ਕੰਮ ਨੂੰ ਆਸਾਨ ਕਰਦੇ ਹਨ |ਇਸ ਦੀ ਲਿਫ਼ਟ ਸਮਰੱਥਾ ਆਮ ਹਾਲਤਾਂ ਵਿਚ 2500 ਕਿੱਲੋਗਰਾਮ ਹੈ, ਜੋ ਇਸ ਸ਼੍ਰੇਣੀ ਵਿਚ ਸਭ ਤੋਂ ਉੱਤਮ ਹੈ | ਉਨ੍ਹਾਂ ਨੇ ਕਿਹਾ ਕਿ ਇਸ ਮਾਡਲ ਦੀ ਕਿਸਾਨਾਂ ਵੱਲੋਂ ਭਾਰੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਗਾਹਕਾਂ ਨੂੰ ਨਿਊ ਹਾਲੈਂਡ ਟਰੈਕਟਰਾਂ ਦੇ ਸਾਰੇ ਮਾਡਲਾਂ ਤੇ ਉੱਚਤਮ ਸਰਵਿਸ ਉਨ੍ਹਾਂ ਦੇ ਖੇਤਾਂ ਤੱਕ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਨਿਊ ਹਾਲੈਂਡ ਕੰਪਨੀ ਵੱਲੋਂ ਦੇਸ਼ ਅੰਦਰ ਸਭ ਤੋਂ ਵੱਧ ਟਰੈਕਟਰ ਵੇਚੇ ਜਾ ਰਹੇ ਹਨ |ਇਸ ਮੌਕੇ ਕਿਸਾਨ ਸੰਦੀਪ ਸਿੰਘ ਨੇ ਕਿਹਾ ਕਿ ਨਿਊ ਹਾਲੈਂਡ ਕੰਪਨੀ ਦਾ ਇਹ ਮਾਡਲ ਮੌਜੂਦਾ ਹਾਲਾਤਾਂ ਅਨੁਸਾਰ ਤਿਆਰ ਕੀਤਾ ਗਿਆ ਹੈ ਜੋ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ |ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ, ਕੁਲਬੀਰ ਸਿੰਘ, ਸੁੱਚਾ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਦੇ ਸੂਬਾਈ ਪ੍ਰਧਾਨ ਪਾਰਟੀ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ-ਵਿੱਕੀ ਗੁਜਰਾਲ ਅਗਲੀ ਖ਼ਬਰ ਕੁੱਤੇ ਨੂੰ ਲੈ ਕੇ ਗੁਆਂਢੀਆਂ ਵਲੋਂ ਕੀਤੀ ਇਕ ਨੌਜਵਾਨ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।