ਪੱਟੀ, 13 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)�ਪੱਟੀ ਸ਼ਹਿਰ ਦੀ ਖੇਮਕਰਨ ਚੁੰਗੀ ਤੋਂ ਸਰਹਾਲੀ ਰੋਡ ਜਿਸ ਵਿਚ ਵੱਡੇ ਵੱਡੇ ਵੱਡੇ ਟੋਏ ਪੈਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਪਰੇਸ਼ਾਨੀ ਹੋ ਰਹੀ ਸੀ। ਇਸ ਕਰਕੇ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦਿਆਂ ਹੋਇਆਂ ਇਹ ਸੜਕ ਪੀ.ਡਬਲਯੂ.ਡੀ. ਮਹਿਕਮੇ ਵਲੋਂ ਤਿਆਰ ਕਰਵਾਈ ਜਾ ਰਹੀ ਹੈ। ਪੱਟੀ ਸ਼ਹਿਰ ਦਾ ਇਹ ਸਰਕੂਲਰ ਰੋਡ ਜੋ ਖੇਮਕਰਨ ਚੂੰਗੀ ਤੋਂ ਦਾਣਾ ਮੰਡੀ ਫਾਟਕ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੋਣ ਕਾਰਨ ਪਿਛਲੇ ਦਿਨੀ ਨਿਰਮਾਣ ਅਧੀਨ ਪੁੱਟਿਆ ਗਿਆ ਸੀ, ਪਰ ਲੰਮਾ ਸਮਾਂ ਹੋ ਗਿਆ, ਇੱਥੋਂ ਕੰਮ ਕਰਨ ਵਾਲੇ ਠੇਕੇਦਾਰ ਅਤੇ ਮਸ਼ੀਨਰੀ ਜਾ ਚੁੱਕੀ ਹੈ। ਇਸ ਨੂੰ ਸ਼ਾਇਦ ਸਰਕਾਰ ਵਿਸਾਰ ਚੁੱਕੀ ਹੈ। ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਇਹ ਸੜਕ ਨੂੰ ਨਵਾਂ ਬਣਾਉਣ ਲਈ ਠੇਕੇਦਾਰ ਵੱਲੋਂ ਪਹਿਲੀ ਬਣੀ ਸੜਕ ਨੂੰ ਪੁੱਟਿਆ ਗਿਆ ਹੈ ਅਤੇ ਪੁੱਟੇ ਗਏ ਮਟੀਰੀਅਲ ਨੂੰ ਸੜਕ ਦੇ ਦੋਨਾਂ ਪਾਸੇ ‘ਤੇ ਢੇਰ ਲਗਾ ਦਿੱਤੇ ਗਏ ਹਨ। ਠੇਕੇਦਾਰ ਵਲੋਂ ਅਣਗਹਿਲੀ ਵਰਤਦੇ ਹੋਏ ਸੜਕ ਪੁੱਟ ਕੇ ਦੋਹਾਂ ਪਾਸੇ ਟਾਈਲ ਦੇ ਬਣੇ ਹੋਏ 5-5 ਫੁੱਟ ਫੁੱਟਪਾਥ ਉੱਤੇ ਮਲਬੇ ਦੇ ਢੇਰ ਲਗਾ ਦਿੱਤੇ ਗਏ ਹਨ। ਜਿਸ ਕਾਰਨ ਦੋ ਪਹੀਆ ਵਾਹਨ ਤੇ ਪੈਦਲ ਚੱਲਣ ਵਾਲੇ ਲੋਕਾਂ ਲਈ ਵੀ ਮੁਸ਼ਕਿਲ ਖੜੀ ਕਰ ਦਿਤੀ ਹੈ। ਹੁਣ ਬਰਸਾਤ ਦੇ ਮੌਸਮ ਕਰਕੇ ਇਹ ਸੜਕ ਜੋ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ਦੂਰ ਦੂਰ ਤੱਕ ਪੱਥਰ ਦੇ ਉੱਪਰ ਗੰਦਾ ਪਾਣੀ ਆਵਾਜਾਈ ਵਿਚ ਭਾਰੀ ਪਰੇਸ਼ਾਨੀ ਦੇ ਰਿਹਾ ਹੈ। ਜੋ ਸਰਾਸਰ ਮਹਿਕਮੇ ਦੀ ਅਣਗਹਿਲੀ ਨੂੰ ਦਰਸਾਉਂਦੀ ਹੈ। ਇਸੇ ਸੜਕ ‘ਤੇ ਹੀ ਪੱਟੀ ਸ਼ਹਿਰ ਦੇ ਦੋ ਹਸਪਤਾਲ, ਇਕ ਸਰਕਾਰੀ ਆਈ.ਟੀ.ਆਈ, ਪੰਜਾਬ ਰੋਡਵੇਜ਼ ਪੱਟੀ ਦੀ ਵਰਕਸ਼ਾਪ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ, ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਹੋਰ ਵਪਾਰਕ ਅਦਾਰੇ ਵੀ ਮੌਜੂਦ ਹਨ। ਇਹ ਸੜਕ ਪੱਟੀ ਦੇ ਵੱਖ-ਵੱਖ ਪਿੰਡਾਂ ਨੂੰ ਵੀ ਜੋੜਦੀ ਹੈ ਜਿੱਥੋਂ ਹਰ ਰੋਜ਼ ਸੈਂਕੜੇ ਲੋਕ ਲੰਘਦੇ ਹਨ। ਪਰੇਸ਼ਾਨ ਹੋ ਰਹੇ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋ ਮੰਗ ਕੀਤੀ ਹੈ ਕੇ ਮੀਂਹ ਦੀ ਰੁੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਇਸ ਦੀ ਮੁਰੰਮਤ ਪੂਰੀ ਕੀਤੀ ਜਾਵੇ।
ਪੱਟੀ ਸ਼ਹਿਰ ਦੀ ਖੇਮਕਰਨ ਚੂੰਗੀ ਤੋਂ ਦਾਣਾ ਮੰਡੀ ਨੂੰ ਜਾਂਦੀ ਸਰਹਾਲੀ ਰੋਡ ਬਣੀ ਛੱਪੜ
ਅਜੀਤ ਡੈਸਕ
14-06-2026