28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਕੂੜਾ ਖ਼ਤਮ ਕਰਨ ਵਾਲੇ 607 ਕਰੋੜ ਦੇ ਪ੍ਰਾਜੈਕਟ ਦਾ ਨਿਗਮ ਯੂਨੀਅਨਾਂ ਵਲੋੇਂ ਵਿਰੋਧ ਸ਼ੁਰੂ

ਅਜੀਤ ਡੈਸਕ 17-06-2026

ਕਿਹਾ, ਪ੍ਰਾਜੈਕਟ ਲਗਾਉਣ ਦਾ ਫ਼ੈਸਲਾ ਵਾਪਸ ਨਾ ਹੋਣ ’ਤੇ ਕਰਾਂਗੇ ਹੜਤਾਲ

ਜਲੰਧਰ, 16 ਜੂਨ (ਸ਼ਿਵ)- ਨਗਰ ਨਿਗਮ ਵਲੋਂ ਸ਼ਹਿਰ ਦੀ ਕੂੜਾ ਸਮੱਸਿਆ ਨੂੰ ਖ਼ਤਮ ਕਰਨ ਲਈ 607 ਕਰੋੜ ਦੇ ਕੂੜਾ ਪ੍ਰਬੰਧਨ ਦਾ ਪ੍ਰਾਜੈਕਟ ਦਾ ਵਿਰੋਧ ਕਰਦੇ ਹੋਏ ਨਗਰ ਨਿਗਮ ਦੀਆਂ ਸੰਯੁਕਤ ਯੂਨੀਅਨਾਂ ਵਲੋਂ ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨ੍ਹੀ ਸਹੋਤਾ ਨੇ ਕਿਹਾ ਕਿ ਜੇਕਰ ਉਕਤ ਪ੍ਰਾਜੈਕਟ ਨੂੰ ਲਗਾਉਣ ਦਾ ਫ਼ੈਸਲਾ ਵਾਪਸ ਨਾ ਹੋਇਆ ਤਾਂ ਯੂਨੀਅਨਾਂ ਹੜਤਾਲ ’ਤੇ ਚਲੀਆਂ ਜਾਣਗੀਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਨ੍ਹੀ ਸਹੋਤਾ ਨੇ ਦੱਸਿਆ ਕਿ ਸੰਯੁਕਤ ਯੂਨੀਅਨਾਂ ਨੇ 2016 ਵਿਚ ਵੀ ਇਸ ਸਿਸਟਮ ਦਾ ਵਿਰੋਧ ਕੀਤਾ ਸੀ ਅਤੇ ਅੱਜ ਵੀ ਯੂਨੀਅਨਾਂ ਇਸ ਮੁਲਾਜ਼ਮ-ਵਿਰੋਧੀ ਸਿਸਟਮ ਦੇ ਖ਼ਿਲਾਫ਼ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਗਰ ਨਿਗਮ ਨੇ ਜਲੰਧਰ ਸ਼ਹਿਰ ਵਿਚ ਇਹ ਸਿਸਟਮ ਲਾਗੂ ਕੀਤਾ ਤਾਂ 2016 ਦੀ ਤਰ੍ਹਾਂ ਸਾਰੀਆਂ ਯੂਨੀਅਨਾਂ ਸੰਯੁਕਤ ਰੂਪ ਵਿਚ ਸਮੂਹ ਕਰਮਚਾਰੀਆਂ ਨੂੰ ਨਾਲ ਲੈ ਕੇ ਹੜਤਾਲ ਦਾ ਰਾਹ ਅਪਣਾਉਣਗੀਆਂ, ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਜਲੰਧਰ ਦੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮੀਟਿੰਗ ਵਿਚ ਸੈਨੇਟਰੀ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸੰਨ੍ਹੀ ਸੇਠੀ, ਹੀਰੋ ਸਭਰਵਾਲ, ਕਰਨ ਥਾਪਰ, ਨਿਗਮ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੌਰਵ ਗਿੱਲ, ਬੰਟੀ ਥਾਪਰ, ਰਾਹੁਲ ਲੂਥਰਾ, ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਅਨੂਪ ਗਿੱਲ, ਜੁਗਲ ਕਿਸ਼ੋਰ, ਪ੍ਰਦੀਪ, ਸੰਜੀਵ, ਸੀਵਰਮੈਨ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ, ਰਾਜੂ ਛੋਟਾ, ਜੌਂਟੀ ਸਰਵਟੇ, ਕਾਕਾ ਸਹੋਤਾ, ਵਾਟਰ ਸਪਲਾਈ ਰਿਕਵਰੀ ਸਟਾਫ਼ ਦੇ ਪ੍ਰਧਾਨ ਹਰਜੀਤ ਬੌਬੀ, ਰਾਜਿੰਦਰ ਸਭਰਵਾਲ, ਮਿੳਂੂਸੀਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਨੋਦ ਸਹੋਤਾ, ਬਰਿੰਦਰ ਨਾਹਰ, ਜਤਿੰਦਰ ਕੁਮਾਰ, ਸੈਨੇਟਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਰਮਨਜੀਤ ਸਿੰਘ, ਵਿਕਰਾਂਤ ਸਿੱਧੂ, ਰਾਜੇਸ਼ ਕੁਮਾਰ, ਰਾਜਿੰਦਰ ਕੁਮਾਰ, ਕੁਲਬਿੰਦਰ ਸਿੰਘ, ਗਣੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਭਗਵੰਤ ਮਾਨ ਅਹੁਦੇ ’ਤੇ ਬਣੇ ਰਹਿਣ ਦਾ ਅਧਿਕਾਰ ਗੁਆ ਚੁੱਕੇ ਹਨ, ਤੁਰੰਤ ਅਸਤੀਫ਼ ਦੇਣ- ਵਕੀਲ ਕਾਹਲੋਂ ਅਗਲੀ ਖ਼ਬਰ ਨਿਰਮਲ ਕੁਟੀਆ ਡੁਮੇਲੀ ਵਿਖੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।