14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਐੱਸ.ਜੀ.ਪੀ.ਸੀ. ਤੇ ਪ੍ਰਬੰਧਕੀ ਅਹੁਦਿਆਂ ਵਿਚ ਐਸ.ਸੀ. ਭਾਈਚਾਰੇ ਨੂੰ ਰਾਖਵਾਂਕਰਨ ਦਿੱਤਾ ਜਾਵੇ-ਫੌਜਾ ਸਿੰਘ, ਮਨੀ, ਫ਼ੌਜੀ

ਅਜੀਤ ਡੈਸਕ 23-06-2026
ਤਲਵੰਡੀ ਚੌਧਰੀਆਂ, 22 ਜੂਨ (ਪਰਸਨ ਲਾਲ ਭੋਲਾ)-ਫੌਜਾ ਸਿੰਘ ਖਿਜਰਪੁਰ, ਅਮਨਦੀਪ ਮੁਨੀ ਤੇ ਅਮਰਜੀਤ ਫ਼ੌਜੀ ਨੇ ਇੱਕ ਲਿਖਤੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਐਸ.ਸੀ ਭਾਈਚਾਰੇ ਨੂੰ ਐਸ.ਜੀ.ਪੀ.ਸੀ. ਤੇ ਪ੍ਰਬੰਧਕੀ ਅਹੁਦਿਆਂ ਵਿਚ ਬਣਦਾ ਰਾਖਵਾਂ ਕਰਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਦੀਆਂ ਕੁੱਲ 191 ਵਿਚੋਂ 170 ਮੈਂਬਰਾਂ ਦੀ ਚੋਣ ਹੁੰਦੀ ਹੈ, ਇਨ੍ਹਾਂ ਸੀਟਾਂ ਵਿਚ ਸਿਰਫ਼ 20 ਸੀਟਾਂ ਹੀ ਐਸ.ਸੀ. ਸਿੱਖਾਂ ਲਈ ਰਾਖਵੀਂਆਂ ਹਨ | ਆਗੂਆਂ ਕਿਹਾ ਕਿ ਐਸ.ਸੀ. ਭਾਈਚਾਰੇ ਦੀ 32 ਪ੍ਰਤੀਸ਼ਤ ਆਬਾਦੀ ਹੈ, ਜਿਨ੍ਹਾਂ ਵਿਚ 60 ਪ੍ਰਤੀਸ਼ਤ ਤੋਂ ਵੱਧ ਸਿੱਖ ਧਰਮ ਨਾਲ ਸਬੰਧ ਰੱਖਦੇ ਹਨ | ਇਸ ਦੇ ਬਾਵਜੂਦ ਵੀ ਗੁਰਦੁਆਰਾ ਪ੍ਰਬੰਧਾਂ ਵਿਚ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ | ਆਗੂਆਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਐਸ.ਸੀ. ਸਿੱਖਾਂ ਦੀਆਂ ਰਾਖੀਆਂ ਸੀਟਾਂ ਦੀ ਗਿਣਤੀ ਵਧਾਈ ਜਾਵੇ, ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਐਸੀ ਵਰਗ ਦੀਆਂ ਸਿੱਖ ਔਰਤਾਂ ਲਈ ਵੀ ਸੀਟਾਂ ਰਾਖਵੀਂਆਂ ਕੀਤੀਆਂ ਜਾਣ | ਐਸ.ਜੀ.ਪੀ.ਸੀ. ਦੇ ਵੱਡੇ ਫ਼ੈਸਲੇ ਲੈਣ ਅਤੇ ਪ੍ਰਬੰਧਕੀ ਅਹੁਦਿਆਂ ਤੇ ਵੀ ਰਾਖਵਾਂਕਰਨ ਦਿੱਤਾ ਜਾਵੇ |

ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨ ਕਾਬੂ, ਕੇਸ ਦਰਜ ਅਗਲੀ ਖ਼ਬਰ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਲੋੜਵੰਦ ਮਰੀਜ਼ ਦੇ ਇਲਾਜ ਲਈ ਆਰਥਿਕ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।