14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ੍ਰੀ ਗੁਰੂ ਨਾਨਕ ਦੇਵ ਜੀ ਲੰਗਰ ਹਾਲ ਤਲਵੰਡੀ ਚੌਧਰੀਆਂ ਦਾ ਉਦਘਾਟਨ

ਅਜੀਤ ਡੈਸਕ 23-06-2026
ਤਲਵੰਡੀ ਚੌਧਰੀਆਂ, 22 ਜੂਨ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਲੰਗਰ ਹਾਲ ਕਮੇਟੀ ਤਲਵੰਡੀ ਚੌਧਰੀਆਂ ਵਲੋਂ ਗ੍ਰਾਮ ਪੰਚਾਇਤ, ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਹਾਲ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਮੁਕੰਮਲ ਹੋਣ ਉਪਰੰਤ ਉਸ ਦਾ ਉਦਘਾਟਨ ਸਮੂਹ ਸੰਗਤਾਂ ਵੱਲੋਂ ਕੀਤਾ ਗਿਆ | ਸ੍ਰੀ ਗੁਰੂ ਨਾਨਕ ਦੇਵ ਲੰਗਰ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ | ਅਰਦਾਸ ਉਪਰੰਤ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁੰਮਾਣ ਨੇ ਸਮੁੱਚੀ ਗੁਰੂ ਨਾਨਕ ਦੇਵ ਲੰਗਰ ਕਮੇਟੀ ਦੇ ਸਮੂਹ ਮੈਂਬਰਾਂ ਦੇ ਗ੍ਰਾਮ ਪੰਚਾਇਤ ਨੂੰ ਵਧਾਈ ਦਿੱਤੀ | ਸਾਬਕਾ ਸਰਪੰਚ ਬਖ਼ਸ਼ੀਸ਼ ਸਿੰਘ ਫ਼ੌਜੀ ਵੱਲੋਂ ਵੀ ਲੰਗਰ ਹਾਲ ਦੀ ਸਭ ਸੰਗਤਾਂ ਨੂੰ ਵਧਾਈ ਦਿੱਤੀ ਗਈ | ਸ੍ਰੀ ਗੁਰੂ ਨਾਨਕ ਦੇਵ ਲੰਗਰ ਹਾਲ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੰਦਿਆਂ ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਕਿਹਾ ਕਿ ਲੰਗਰ ਹਾਲ ਸਮੁੱਚੀ ਸੰਗਤ ਦੇ ਸਹਿਯੋਗ ਸਦਕਾ ਸੰਪੂਰਨ ਹੋਇਆ ਹੈ | ਉਨ੍ਹਾਂ ਕਿਹਾ ਕਿ ਲੰਗਰ ਕਮੇਟੀ ਮੈਂਬਰਾਂ ਨੇ ਵੱਡਾ ਉੱਦਮ ਕੀਤਾ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਇਸ ਗੁਰੂ ਘਰ ਦੇ ਲੰਗਰ ਹਾਲ ਨੂੰ ਬਣਾਉਣ ਵਿਚ ਸਫਲ ਹੋਏ ਹਾਂ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਸੁਖਦੇਵ ਸਿੰਘ ਭੋਲਾ ਪ੍ਰਧਾਨ ਲੰਗਰ ਕਮੇਟੀ, ਭੁਪਿੰਦਰ ਸਿੰਘ ਖ਼ਜ਼ਾਨਚੀ, ਸੀਨੀਅਰ ਮੈਂਬਰ ਜੋਗਾ ਸਿੰਘ ਮੱਲੀ, ਜਤਿੰਦਰ ਸਿੰਘ ਸੰਧੂ, ਰਾਜ ਸਿੰਘ ਸਾਬਕਾ ਸਰਪੰਚ, ਗੁਰਸ਼ਰਨ ਸਿੰਘ ਜੇ.ਈ., ਰਜਿੰਦਰ ਸਿੰਘ ਭਾਰਜ, ਕੁਲਦੀਪ ਸਿੰਘ ਪਟਵਾਰੀ, ਸਿਮਰਨਜੀਤ ਸਿੰਘ ਭਾਰਜ, ਜਸਬੀਰ ਸਿੰਘ ਗੋਪੀਪੁਰ, ਲਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਘੁੰਮਣ ਬਲਦੇਵ ਸਿੰਘ ਤੇ ਜਰਨੈਲ ਸਿੰਘ ਕੋਠੇ, ਦਵਿੰਦਰ ਸਿੰਘ ਡਿਪਟੀ, ਬਲਦੇਵ ਸਿੰਘ ਵੜੈਚ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਰੇਸ਼ਮ ਸਿੰਘ ਰੌਣਕੀ ਸਾਬਕਾ ਸਬ ਇੰਸਪੈਕਟਰ ਪੰਜਾਬ ਪੁਲਿਸ, ਅਮਰੀਕ ਸਿੰਘ ਭਾਰਜ , ਕੀਰਤਨਪਾਲ ਸਿੰਘ ਸੰਧੂ, ਧੀਰਜ ਸ਼ਰਮਾ ਮੈਂਬਰ ਪੰਚਾਇਤ, ਹਰਦਿਆਲ ਸਿੰਘ ਸੰਧੂ, ਨਿਸ਼ਾਨ ਸਿੰਘ ਸੰਧੂ, ਕਾਲਾ ਜੱਟ, ਚਰਨ ਸਿੰਘ ਫੋਰਮੈਨ, ਲਖਵਿੰਦਰ ਰਤਨਪਾਲ ਤੇ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਨਮਾਨ ਵਜੋਂ ਦਿੱਤੇ ਜਾਂਦੇ ਕੇਸਰੀ ਰੰਗ ਦੇ ਸਿਰੋਪਾਓ� ਦੀ ਬੇਅਦਬੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ-ਜਥੇ. ਨਰਿੰਦਰ ਸਿੰਘ ਖੁ... ਅਗਲੀ ਖ਼ਬਰ ਮਿੱਠੜਾ ਕਾਲਜ ਵਿਚ ਕੌਮਾਂਤਰੀ ਯੋਗ ਦਿਵਸ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।