ਕਾਲਾ ਸੰਘਿਆਂ, 23 ਜੂਨ (ਸੰਘਾ)-ਨੇੜਲੇ ਪਿੰਡ ਉੱਗੀ ਵਿਖੇ ਸਥਿਤ ਦਰਬਾਰ ਬਾਬਾ ਜਾਹਰ ਵਲੀ ਸਰਕਾਰ ਦਾ ਸਾਲਾਨਾ ਮੇਲਾ 22 ਜੂਨ ਅਰੰਭ ਹੋ ਗਿਆ ਅਤੇ ਹਰ ਸਾਲ ਦੀ ਤਰ੍ਹਾਂ ਬਾਬਾ ਤਰਸੇਮ ਸ਼ਾਹ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | 22 ਜੂਨ ਨੂੰ ਸਾਈਂ ਗੁਰਪ੍ਰੀਤ ਦੀ ਬਰਸੀ ਮਨਾਈ ਗਈ ਅਤੇ 23 ਜੂਨ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ ਜਿਸ ਦੌਰਾਨ ਮਹੰਤ ਵਿਜੇ ਤਿਵਾੜੀ ਸ਼ੰਕਰ ਵਾਲੇ, ਗੌਤਮ ਜਲੰਧਰੀ, ਆਸ਼ੂ ਸਿੰਘ, ਦੀਪਕ ਗੋਗਨਾ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਰਾਜੂ ਗੂੰਬਰ ਨੇ ਦੱਸਿਆ ਕਿ 24 ਜੂਨ ਦਿਨ ਬੁੱਧਵਾਰ ਨੂੰ ਝੰਡੇ ਦੀ ਰਸਮ ਹੋਵੇਗੀ ਅਤੇ 25 ਜੂਨ ਦਿਨ ਵੀਰਵਾਰ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਮਾਸ਼ਾ ਅਲੀ, ਨਜਿਮਾ ਖਾਨ, ਸਰਬਜੀਤ ਕੱਵਾਲ, ਨੇਹਾ ਸ਼ਰਮਾ, ਨਵਜੀਤ ਗਿੱਲ, ਲਵਿਸ ਚੌਹਾਨ ਮਹਿਫ਼ਲ ਸਜਾਉਣਗੇ ਅਤੇ ਸਟੇਜ ਦੀ ਸੇਵਾ ਰਣਜੀਤ ਮਾਨ, ਸੁਖਵਿੰਦਰ ਸਿੱਧੂ, ਅਸ਼ੋਕ ਭੱਟੀ ਸਾਂਝੇ ਤੋਰ ’ਤੇ ਨਿਭਾਉਣਗੇ | ਇਸ ਮੇਲੇ ਵਿਚ ਬਾਬਾ ਤਰਸੇਮ ਸ਼ਾਹ, ਭੈਣ ਮਨਪ੍ਰੀਤ ਕੌਰ, ਸੰਦੀਪ ਕੌਰ, ਬਾਬਾ ਬੱਲੀ ਕਪੂਰਥਲੇ ਵਾਲੇ ਤੇ ਹੋਰ ਮਹਾਂਪੁਰਸ਼ ਸਮੇਤ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ | ਇਸ ਮੇਲੇ ਵਿਚ ਲੰਗਰ ਭੰਡਾਰਾ ਅਤੁੱਟ ਵਰਤੇਗਾ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ |
ਦਰਬਾਰ ਬਾਬਾ ਜਾਹਰ ਬਲੀ ਸਰਕਾਰ ਦਾ ਸਾਲਾਨਾ ਮੇਲਾ ਸ਼ੁਰੂ, ਗਾਇਕੀ ਦਾ ਅਖਾੜਾ ਕੱਲ੍ਹ
ਅਜੀਤ ਡੈਸਕ
24-06-2026