11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਰਾਫ਼ਾ ਬਾਜ਼ਾਰ ’ਚ ਦਿਨ ਦਿਹਾੜੇ ਚੋਰੀ

ਅਜੀਤ ਡੈਸਕ 26-06-2026
ਫਗਵਾੜਾ, 25 ਜੂਨ (ਚਾਨਾ)-ਇੱਥੋਂ ਦੇ ਸਰਾਫ਼ਾ ਬਾਜ਼ਾਰ ਤੋਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਿਨ ਦਿਹਾੜੇ ਦੋ ਨੌਜਵਾਨ ਇੱਕ ਦੁਕਾਨ ਦੇ ਬਾਹਰ ਰੱਖਿਆ ਸਮਾਨ ਚੋਰੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ | ਦੁਕਾਨ ਦੀ ਘਟਨਾ ਬਾਰੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ | ਜਾਣਕਾਰੀ ਅਨੁਸਾਰ ਰਮਨ ਸੋਨੀ ਵਰਤਣ ਸਟੋਰ ਦੇ ਬਾਹਰ ਰੱਖੇ ਸਮਾਨ ਵਿਚੋਂ ਦੋ ਨੌਜਵਾਨਾਂ ਨੇ ਦੁਕਾਨ ਦੇ ਬਾਹਰੋਂ ਸਾਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁਕਾਨ ਅੰਦਰ ਬੈਠੇ ਹੋਏ ਸਨ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ | ਇੱਕ ਨੌਜਵਾਨ ਮੋਟਰਸਾਈਕਲ ਤੋਂ ਉੱਤਰਿਆ ਅਤੇ ਦੁਕਾਨ ਦੇ ਬਾਹਰ ਰੱਖਿਆ ਡਰੰਮ ਅਤੇ ਕੂਕਰ ਚੁੱਕ ਕੇ ਆਪਣੇ ਸਾਥੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ | ਦੁਕਾਨ ਮਾਲਕ ਮੁਤਾਬਿਕ ਸੀ.ਸੀ.ਟੀ.ਵੀ. ਫੁਟੇਜ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਨੌਜਵਾਨ ਬਿਨ੍ਹਾਂ ਕਿਸੇ ਡਰ ਦੇ ਮੋਟਰਸਾਈਕਲ ‘ਤੇ ਆਉਂਦੇ ਹਨ ਅਤੇ ਦੁਕਾਨ ਦੇ ਬਾਹਰੋਂ ਸਮਾਨ ਚੋਰੀ ਕਰਕੇ ਲੈ ਜਾਂਦੇ ਹਨ |
ਪਿਛਲੀ ਖ਼ਬਰ ਰਸ਼ਪਾਲ ਸਿੰਘ ਬੱਚਾਜੀਵੀ ਮਲਟੀਪਲ ਫੂਡ ਫ਼ਾਰ ਹੰਗਰ ਦਾ ਚੇਅਰਮੈਨ ਤੇ ਸੁਖਦੇਵ ਰਾਜ ਜੰਗੀ ਰੀਜਨ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਪੰਚਾਇਤ ਦੇ ਉਪਰਾਲੇ ਸਦਕਾ ਪਿੰਡ ਸਾਹਨੀ ਵਿਖੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।