26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਸ਼ਹਿਰ ਦੇ ਵਸਨੀਕਾਂ ਦਾ ਵਫ਼ਦ

ਅਜੀਤ ਡੈਸਕ 07-07-2026
ਫਗਵਾੜਾ, 6 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫ਼ਦ ਅੱਜ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ ਅਤੇ ਦੀ ਕਾਨੂੰਨ ਵਿਵਸਥਾ ਨਾਲ ਸਬੰਧਿਤ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਉਨ੍ਹਾਂ ਦਾ ਧਿਆਨ ਦੁਆਉਂਦੇ ਹੋਏ ਸਮਾਂ ਰਹਿੰਦੇ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ | ਇਸ ਮੁਲਾਕਾਤ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਸੁਰਿੰਦਰ ਢੰਡਾ ਤੋਂ ਇਲਾਵਾ ਸੁਖਵਿੰਦਰ ਸਿੰਘ ਸ਼ੇਰਗਿੱਲ ਅਤੇ ਇੰਜੀਨੀਅਰ ਪ੍ਰਦੀਪ ਮੱਲ ਨੇ ਦੱਸਿਆ ਕਿ ਸ਼ਹਿਰ ‘ਚ ਲੰਬੇ ਸਮੇਂ ਤੋਂ ਬਣੀ ਹੋਈ ਕਾਨੂੰਨ ਵਿਵਸਥਾ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ | ਜਿਸ ਤਹਿਤ ਨਸ਼ਾ ਖੌਰੀ, ਚੋਰੀਆਂ, ਸ਼ਰੇਆਮ ਲੜਾਈ ਝਗੜੇ ਅਤੇ ਇੱਕ ਯੂਨੀਵਰਸਿਟੀ ਦੇ ਆਸ-ਪਾਸ ਸ਼ਰੇਆਮ ਰਾਤ ਨੂੰ ਚੱਲ ਰਹੀ ਜਿਸਮ ਫਰੋਸ਼ੀ ਮੁੱਖ ਤੌਰ ਤੇ ਸ਼ਾਮਲ ਸਨ | ਇਸ ਤੋਂ ਇਲਾਵਾ ਮੁਹੱਲਾ ਕੌਲਸਰ ਵਿਖੇ ਦੋ ਧਿਰਾਂ ਦੀ ਧੜੇਬੰਦੀ ਕਾਰਨ ਪਾਰਕ ਵਿਚ ਸਥਾਪਤ ਬਾਬਾ ਸਾਹਿਬ ਦੇ ਬੁੱਤ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਾਰੇ ਵੀ ਐਸ.ਪੀ. ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਪੁਸ਼ਪਿੰਦਰ ਕੌਰ, ਪਰਮਿੰਦਰ ਬੋਧ, ਰਾਮ ਮੂਰਤੀ ਖੇੜਾ, ਅਰੁਣ ਸ਼ਰਮਾ, ਮਨੋਜ ਕੁਮਾਰ, ਮਨਦੀਪ ਸੋਨੂੰ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਬੰਗਾ ਚੌਂਕ ’ਚ ਪੰਜ ਸਾਲ ਤੋਂ ਬੰਦ ਪਏ ਨਾਲਿਆਂ ਦੀ ਸਫ਼ਾਈ ਦਾ ਕੰਮ ਚੱਬੇਵਾਲ ਨੇ ਸ਼ੁਰੂ ਕਰਵਾਇਆ ਅਗਲੀ ਖ਼ਬਰ ਔਰਤਾਂ ਦੇ ਬੈਂਕ ਖਾਤਿਆਂ ਵਿਚ ਰਾਸ਼ੀ ਜਮ੍ਹਾਂ ਹੋਣ ’ਤੇ ਅਹਿਮਦਪੁਰ ਛੰਨਾ ’ਚ ਖ਼ੁਸ਼ੀ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।