15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

15 ਜੁਲਾਈ ਨੂੰ 12 ਲੜਕੀਆਂ ਦੇ ਵਿਆਹ ਕੀਤੇ ਜਾਣਗੇ-ਬਾਬਾ ਸੁਖਜੀਤ ਸਿੰਘ ਜੋਗੀ

ਅਜੀਤ ਡੈਸਕ 13-07-2026
ਤਲਵੰਡੀ ਚੌਧਰੀਆਂ, 12 ਜੁਲਾਈ (ਪਰਸਨ ਲਾਲ ਭੋਲਾ)-ਧੰਨ ਧੰਨ ਗੁਰੂ ਅਮਰਦਾਸ ਜੀ ਦੇ ਸਮਕਾਲੀ ਭਗਤ ਹਜਰਤ ਮੀਰਾ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦਾ 21ਵਾਂ ਸਾਲਾਨਾ ਤਿੰਨ ਰੋਜ਼ਾ ਛਿੰਝ ਮੇਲਾ 15, 16 ਤੇ 17 ਜੁਲਾਈ ਪਿੰਡ ਤਲਵੰਡੀ ਚੌਧਰੀਆ ਨਵੇਂ ਬਣੇ ਦਰਬਾਰ ਮੀਰਾ ਪਾਤਸ਼ਾਹ ਸ਼ਾਹ ਹੁਸੈਨ ਟਿੱਬਾ ਰੋਡ ਵਿਖੇ ਬਾਬਾ ਸੁਖਜੀਤ ਸਿੰਘ ਜੋਗੀ ਗੱਦੀ ਨਸ਼ੀਨ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵੱਲੋਂ ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸੁਖਜੀਤ ਸਿੰਘ ਜੋਗੀ ਨੇ ਦੱਸਿਆ ਕਿ ਜੋੜ ਮੇਲੇ ਦੇ ਪਹਿਲੇ ਦਿਨ 15 ਜੁਲਾਈ ਦਿਨ ਬੁੱਧਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਲੋੜਵੰਦ ਲੜਕੀਆਂ ਦੇ ਵਿਆਹ ਧਰਮ ਦੀ ਸ਼ਰਾ ਅਨੁਸਾਰ ਕਰਾਏ ਜਾਣਗੇ | ਬਾਬਾ ਜੀ ਨੇ ਅਪੀਲ ਕੀਤੀ ਹੈ ਕਿ ਬਰਾਤਾਂ ਦਾ ਉਤਾਰਾ ਸਮੇਂ ਸਿਰ ਹੋਣਾ ਚਾਹੀਦਾ ਹੈ | ਬਰਾਤਾਂ ਅਤੇ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਰਿਸ਼ਤੇਦਾਰਾਂ ਦੀ ਪੂਰੀ ਪ੍ਰਾਹੁਣਚਾਰੀ ਕੀਤੀ ਜਾਵੇਗੀ | ਚਾਹ ਪਾਣੀ ਤੋਂ ਬਾਅਦ ਫੇਰਿਆਂ ਦੀਆਂ ਰਸਮਾਂ ਹੋਣਗੀਆਂ |
ਪਿਛਲੀ ਖ਼ਬਰ ਬੀ.ਐਲ.ਓਜ਼ ਦੀਆਂ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਸੰਘਰਸ਼ ਕੀਤਾ ਜਾਵੇਗਾ-ਕੁਸ਼ਲ ਕੁਮਾਰ, ਨਿਸ਼ਾਂਤ ਕੁਮਾਰ, ਪੰਕਜ ਬਾਬੂ ਅਗਲੀ ਖ਼ਬਰ ਬਾਣੀ ਵਿਚਾਰ ਚੇਤਨਾ ਮੰਚ ਪੰਜਾਬ ਨੇ ਸ੍ਰੀ ਗੁਰੂ ਰਵਿਦਾਸ ਸੰਬੰਧੀ ਕਰਵਾਇਆ 6ਵਾਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।