12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਬਜ਼ੀ ਮੰਡੀ ਵਿਚ ਸਕੂਟਰੀ ਚੋਰੀ ਕਰਕੇ ਲਿਜਾ ਰਿਹਾ ਇਕ ਨੌਜਵਾਨ ਕਾਬੂ

ਅਜੀਤ ਡੈਸਕ 14-07-2026

ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪੁਰਾਣੀ ਸਬਜ਼ੀ ਮੰਡੀ ਵਿਖੇ ਸਬਜ਼ੀ ਲੈਣ ਆਏ ਇਕ ਵਿਅਕਤੀ ਦੀ ਐਕਟਿਵਾ ਚੋਰੀ ਕਰਕੇ ਭੱਜ ਰਹੇ ਇਕ ਨੌਜਵਾਨ ਨੂੰ ਸਥਾਨਕ ਲੋਕਾਂ ਨੇ ਮੌਕੇ ‘ਤੇ ਕਾਬੂ ਕਰਕੇ ਪਹਿਲਾਂ ਉਸ ਦੀ ਛਿੱਤਰ ਪਰੇਡ ਕੀਤੀ ਤੇ ਬਾਅਦ ਵਿਚ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ ਵਾਸੀ ਮਨਸੂਰਵਾਲ ਦੋਨਾ ਬਾਈਪਾਸ ਨੇ ਦੱਸਿਆ ਕਿ ਉਹ ਰਾਤ ਸਮੇਂ ਸਬਜ਼ੀ ਮੰਡੀ ਵਿਚ ਸਬਜ਼ੀ ਲੈਣ ਆਇਆ ਸੀ ਜਦੋਂ ਉਹ ਮੰਡੀ ਵਿਚ ਆਪਣੀ ਐਕਟਿਵਾ ਖੜੀ ਕਰਕੇ ਨਾਲ ਦੇ ਦੁਕਾਨ ‘ਤੇ ਸਮਾਨ ਲੈਣ ਗਿਆ ਤੇ ਉਸੇ ਸਮੇਂ ਜਦੋਂ ਵਾਪਸ ਆਇਆ ਤਾਂ ਉਸਦੀ ਐਕਟਿਵਾ ਆਪਣੀ ਥਾਂ ‘ਤੇ ਮੌਜੂਦ ਨਹੀਂ ਸੀ ਜਦੋਂ ਉਸਨੇ ਸਕੂਟਰੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਕਿਸੇ ਨੇ ਦੱਸਿਆ ਕਿ ਇਕ ਨੌਜਵਾਨ ਸਕੂਟਰੀ ਰੇਹੜ ਕੇ ਲਿਜਾ ਰਿਹਾ ਹੈ ਜਿਸਦਾ ਪਿੱਛਾ ਕਰਕੇ ਉਸਨੇ ਉਸਨੂੰ ਲੋਕਾਂ ਦੀ ਸਹਾਇਤਾ ਨਾਲ ਲੱਕੜ ਬਾਜ਼ਾਰ ਚੌਂਕ ਵਿਚ ਕਾਬੂ ਕਰ ਲਿਆ | ਜਿਸਦੀ ਸਥਾਨਕ ਲੋਕਾਂ ਨੇ ਛਿੱਤਰ ਪਰੇਡ ਕੀਤੀ ਤੇ ਥਾਣਾ ਸਿਟੀ ਪੁਲਿਸ ਹਵਾਲੇ ਕਰ ਦਿੱਤਾ | ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਨੇ ਆਪਣੀ ਪਹਿਚਾਣ ਜੋਨ ਵਾਸੀ ਲੱਖਣ ਕਲਾਂ ਵਜੋਂ ਦੱਸੀ | ਜਿਸਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ .ਆਈ.ਸੀ.ਸੀ. ਦੇ ਆਗੂ ਵਰਮਾ ਨੇ ਐੱਸ.ਆਈ. ਆਰ. ਦੇ ਨੁਕਤੇ ਕੀਤੇ ਸਾਂਝੇ ਅਗਲੀ ਖ਼ਬਰ ਸਪੀਡ ਬਰੇਕਰ ਤੋਂ ਮੋਟਰਸਾਈਕਲ ਬੇਕਾਬੂ ਹੋਣ ਕਾਰਨ ਇਕ ਵਿਅਕਤੀ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।