12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਫਗਵਾੜਾ ’ਚ ਗੰਨ ਪੁਆਇੰਟ ’ਤੇ ਲੁੱਟ, ਪੁਲਿਸ ਨੇ ਕਿਹਾ, ਸਵੇਰੇ ਆ ਕੇ ਮਿਲਿਓ

ਅਜੀਤ ਡੈਸਕ 14-07-2026

ਫਗਵਾੜਾ, 13 ਜੁਲਾਈ (ਹਰਜੋਤ ਸਿੰਘ ਚਾਨਾ)- ਅੱਜ ਦੇਰ ਸ਼ਾਮ ਮੁਹੱਲਾ ਹਰਕਿ੍ਰਸ਼ਨ ਨਗਰ ਵਿਖੇ ਬਾਜ਼ਾਰ ਤੋਂ ਸਾਮਾਨ ਖਰੀਦ ਕੇ ਆਪਣੇ ਘਰ ਜਾ ਰਹੀ ਮਹਿਲਾ ਦੀ ਗਰਦਨ ’ਤੇ ਪਿਸਤੌਲ ਤੇ ਤਲਵਾਰ ਰੱਖ ਕੇ ਲੁਟੇਰੇ ਸੋਨੇ ਦੀ ਚੇਨ ਖੋਹ ਕੇ ਜਾਣ ਦਾ ਸਮਾਚਾਰ ਮਿਲਿਆ ਹੈ। ਪੀੜਤ ਮਹਿਲਾ ਸਾਕਸ਼ੀ ਸਲਾਰੀਆ ਨੇ ਦੱਸਿਆ ਕਿ ਅੱਜ ਸ਼ਾਮ 7.30 ਵਜੇ ਦੇ ਕਰੀਬ ਉਹ ਬਾਜਾਰ ਤੋਂ ਸਮਾਨ ਖਰੀਦ ਕੇ ਆਈਆ ਸਨ ਤਾਂ ਉਨ੍ਹਾਂ ਦੇ ਕੋਲੋਂ ਗੁਜ਼ਰ ਕੇ ਗਏ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਨ ਤੇ ਅਗਾਂਹ ਜਾ ਕੇ ਉਨ੍ਹਾਂ ਮੋਟਰਸਾਈਕਲ ਰੋਕ ਲਿਆ ਤੇ ਉਸਦੇ ਇੱਕ ਪਾਸੇ ਕੰਨ ਤੇ ਪਿਸਤੌਲ ਤੇ ਦੂਜੇ ਪਾਸੇ ਤਲਵਾਰ ਰੱਖ ਦਿੱਤੀ ਤੇ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਤੇ ਉਸਦੇ ਗਲੇ ’ਚ ਪਾਈ ਚੇਨ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇੱਕ ਨੇ ਮੂੰਹ ਬੰਨਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸੋਨੇ ਦੇ ਕੀਮਤ ਸਾਢੇ ਤਿੰਨ ਲੱਖ ਤੋਂ ਵੱਧ ਦੀ ਹੈ। ਉਕਤ ਮਹਿਲਾ ਨੇ ਦੱਸਿਆ ਕਿ ਇਸ ਸਬੰਧ ’ਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਕਰਾਲਾ ਵਿਖੇ ਗਲੀ ’ਚ ਗੇਟ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਨੈਸ਼ਨਲ ਹਾਈਵੇ ਕੀਤਾ ਜਾਮ ਡੀ. ਐਸ.ਪੀ. ਦੇ ਭਰੋਸੇ ਮਗਰੋਂ ਸ... ਅਗਲੀ ਖ਼ਬਰ ਸੜਕ ਹਾਦਸੇ ’ਚ ਵਿਅਕਤੀ ਦੀ ਹੋਈ ਮੌਤ ਸੰਬੰਧੀ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।