11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬਾਰ ਐਸੋਸੀਏਸ਼ਨ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ 14 ਜੁਲਾਈ ਨੂੰ ਵੀ ਹੜਤਾਲ ਕਰੇਗੀ-ਐਡਵੋਕੇਟ ਐਸ.ਐਸ. ਮੱਲੀ

ਅਜੀਤ ਡੈਸਕ 14-07-2026

ਕਪੂਰਥਲਾ, 13 ਜੁਲਾਈ (ਅਮਰਜੀਤ ਕੋਮਲ)-ਪੰਜਾਬ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ.ਨ ਕਮੇਟੀ ਦੇ ਸੱਦੇ ‘ਤੇ ਲੀਗਲ ਏਡ ਡਿਫੈਂਸ ਕੌਂਸਲ ਸਬੰਧੀ ਨੀਤੀ ਲਾਗੂ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਵਲੋਂ 14 ਜੁਲਾਈ ਨੂੰ ਹੜਤਾਲ ਕਰਕੇ ਕੰਮ ਨਾ ਕਰਨ ਦਾ ਫ਼ੈਸਲਾ ਲਿਆ ਹੈ | ਇਸ ਸਬੰਧੀ ਐਸੋਸੀਏਸ਼ਨ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਾ ਚੁੱਕਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਐਸ.ਐਸ. ਮੱਲੀ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨੇ ਦੱਸਿਆ ਕਿ ਵਕੀਲ ਸਾਹਿਬਾਨ ਦੇ ਹਿੱਤਾਂ, ਮਾਨ ਸਨਮਾਨ ਤੇ ਸੁਤੰਤਰਤਾ ਦੀ ਰੱਖਿਆ ਲਈ ਪੰਜਾਬ ਬਾਰ ਐਸੋਸੀਏਸ਼ਨ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੇ ਸਮਰਥਨ ਵਿਚ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਅਦਾਲਤੀ ਕੰਮਾਂ ਤੋਂ ਦੂਰ ਰਹਿਣਗੇ | ਉਨ੍ਹਾਂ ਲੀਗਲ ਏਡ ਡਿਫੈਂਸ ਕਾਊਾਸਲ ਨੀਤੀ ਦੇ ਵਿਰੋਧ ਵਿਚ ਕੀਤੀ ਗਈ ਹੜਤਾਲ ਨੂੰ ਸਫ਼ਲ ਬਣਾਉਣ ਲਈ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਹੜਤਾਲ ਸਬੰਧੀ ਲਏ ਗਏ ਫ਼ੈਸਲੇ ਨੂੰ ਅਮਲੀ ਰੂਪ ਦੇਣ ਲਈ ਬਾਰ ਨੂੰ ਪੂਰਾ ਸਹਿਯੋਗ ਦੇਣ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜ਼ਿਲ੍ਹਾ ਉਪ ਭੁਗਤਾ ਕਮਿਸ਼ਨ ਦੇ ਪ੍ਰਧਾਨ ਤੇ ਕਾਰਜਕਾਰੀ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਸਾਂ ਦੀ ਸੁਣਵਾਈ ਕਿਸੇ ਹੋਰ ਢੁਕਵੀਂ ਮਿਤੀ ਤੱਕ ਮੁਲਤਵੀ ਕਰਨ ਤੇ 13 ਤੇ 14 ਜੁਲਾਈ ਨੂੰ ਕੋਈ ਵੀ ਪ੍ਰਤੀਕੂਲ ਆਦੇਸ਼ ਪਾਸ ਨਾ ਕਰਨ ਤੇ ਇਸ ਸਬੰਧੀ ਬਾਰ ਨੂੰ ਲੋੜੀਂਦਾ ਸਹਿਯੋਗ ਦਿੱਤਾ ਜਾਵੇ | ਐਡਵੋਕੇਟ ਐਸ.ਐਸ. ਮੱਲੀ ਨੇ ਕਿਹਾ ਕਿ ਅੱਜ ਵੀ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਮੁਕੰਮਲ ਹੜਤਾਲ ਕੀਤੀ | ਇਸ ਮੌਕੇ ਵੱਡੀ ਗਿਣਤੀ ਵਿਚ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਮਕਸੂਦਪੁਰ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹਿਲਾ ਵਿੰਗ ਦੀ ਇਕਾਈ ਦਾ ਗਠਨ ਅਗਲੀ ਖ਼ਬਰ ਜੀ.ਐਨ.ਪੀ.ਕੇ.ਐਸ ਪਬਲਿਕ ਸਕੂਲ ਨਡਾਲਾ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਡਿਪਟੀ ਕਮਿਸ਼ਨਰ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।