17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਜੋੜ ਮੇਲਾ ਪ੍ਰਬੰਧਕ ਕਮੇਟੀ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ

ਅਜੀਤ ਡੈਸਕ 19-07-2026
ਤਲਵੰਡੀ ਚੌਧਰੀਆਂ, 18 ਜੁਲਾਈ (ਪਰਸਨ ਲਾਲ ਭੋਲਾ)-ਜੋੜ ਮੇਲਾ ਪ੍ਰਬੰਧਕ ਕਮੇਟੀ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ ਵੱਲੋਂ ਰਵਾਇਤੀ ਦਰਬਾਰ ਹਜ਼ਰਤ ਪੀਰ ਬਾਬਾ ਸ਼ਾਹ ਹੁਸੈਨ ਜੀ ਦੀ ਯਾਦ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਜੋੜ ਮੇਲੇ ਦੇ ਦੂਜੇ ਦਿਨ ਮੀਰਾਂ ਸ਼ਾਹ ਦੀ ਦਰਗਾਹ ‘ਤੇ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਗਏ | ਬਰਾਤਾਂ ਦੇ ਉਤਾਰੇ ਉਪਰੰਤ ਮਿਲਣੀ ਦੀ ਰਸਮ ਪੂਰੀ ਕੀਤੀ ਗਈ ਅਤੇ ਚਾਹ ਪਾਣੀ ਪਿਲਾਉਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਮਰਿਆਦਾ ਅਨੁਸਾਰ ਜੋੜਿਆਂ ਦੇ ਫੇਰੇ ਕਰਵਾਏ ਗਏ | ਭਾਈ ਹਰਚੰਦ ਸਿੰਘ ਭਾਰਜ ਦੇ ਜਥੇ ਵੱਲੋਂ ਲਾਵਾਂ ਪੜ੍ਹੀਆਂ ਗਈਆਂ ਅਤੇ ਕੀਰਤਨ ਕੀਤਾ ਗਿਆ | ਧੀਆਂ ਦੇ ਪੱਲੇ ਜੋੜ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਵਿਆਦੜਾਂ ਨੂੰ ਫੜਾਏ ਗਏ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਉਪਰੰਤ ਗੁਰੂ ਕੇ ਲੰਗਰ ਛਕਾਏ ਗਏ ਅਤੇ ਬਣਦਾ ਦਾਜ ਦਹੇਜ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ | ਇਸ ਮੌਕੇ ਅਜੈਬ ਸਿੰਘ ਜਰਮਨ, ਮਨਜੀਤ ਸਿੰਘ ਬੱਬ, ਰੁਪਿੰਦਰ ਸੇਠੀ, ਪਰਮਿੰਦਰ ਸਿੰਘ ਪੱਪੂ, ਭਗਵੰਤ ਵਿਰਕ, ਸਿਕੰਦਰ ਸਿੰਘ ਰਿੱਕੀ ਲਖਵਿੰਦਰ ਸਿੰਘ ਰਤਨਪਾਲ, ਨਿਹੰਗ ਛਾਉਣੀ ਮੁਖੀ ਜਥੇਦਾਰ ਗਨੇਸ਼ ਸਿੰਘ ਨਿਹੰਗ, ਤਰਸੇਮ ਸ਼ਰਮਾ, ਵਿਕਰਮਪਾਲ ਸ਼ਰਮਾ, ਧੀਰਜ ਸ਼ਰਮਾ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਡਾਕਟਰ ਬਲਵਿੰਦਰ ਸਿੰਘ, ਬਲਜੀਤ ਸਿੰਘ ਬਿੱਟੂ, ਅਮਰੀਕ ਸਿੰਘ ਭਾਰਜ, ਸੁਖਵਿੰਦਰ ਸਿੰਘ ਤੁੜ, ਬਲਜੀਤ ਸਿੰਘ ਬਾਜਵਾ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਸੋਨੰੂ, ਜਤਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਰਾਜ ਨੂੰ ਹਰ ਖੇਤਰ ਵਿਚ ਨੰਬਰ 1 ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ-ਗੁਰਪਾਲ ਸਿੰਘ ਇੰਡੀਅਨ ਅਗਲੀ ਖ਼ਬਰ ਭੁਲੱਥ ’ਚ ਭਾਰਤੀ ਕਿਸਾਨ ਯੂਨੀਅਨ ਖੋਸਾ ਰਜਿ: ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।