ਵਾਹ ਸਰਕਾਰ ਜੀ, ਸੜਕ ’ਤੇ ਪੱਥਰ ਪਾ ਕੇ ਪ੍ਰੀਮਿਕਸ ਪਾਉਣਾ ਹੀ ਭੁੱਲੇ
ਅਜੀਤ ਡੈਸਕ
21-07-2026
ਨਸ਼ਾ ਪੀਂਦੇ ਦੋ ਨੌਜਵਾਨ ਕਾਬੂ
ਢਿਲਵਾਂ, 20 ਜੁਲਾਈ (ਗੋਬਿੰਦ ਸੁਖੀਜਾ)-ਢਿਲਵਾਂ ਪੁਲਿਸ ਨੇ ਨਸ਼ਾ ਪੀਂਦੇ ਦੋ ਨੌਜਵਾਨਾ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਹਰਜਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਧੁੱਸੀ ਬੰਨ ਚੱਕੋਕੀ ਮੌਜੂਦ ਸੀ ਕਿ 2 ਵਿਅਕਤੀ ਸਿਲਵਰ ਪੇਪਰ ਦੇ ਹੇਠਾਂ ਲਾਈਟਰ ਨਾਲ ਅੱਗ ਬਾਲ ਕੇ ਸਿਲਵਰ ਪਾਈਪ ਨਾਲ ਨਸ਼ਾ ਪੀ ਰਹੇ ਸਨ | ਜਿਨ੍ਹਾਂ ਪਾਸੋਂ ਅੱਧ ਜਲਿਆ ਸਿਲਵਰ ਪੇਪਰ ਨਸ਼ੇ ਨਾਲ ਲਿੱਬੜਿਆ ਹੋਇਆ, ਇੱਕ ਪਾਈਪਨੁਮਾ 10 ਰੁਪਏ ਦਾ ਨੋਟ, ਇੱਕ ਲਾਈਟਰ ਪੁਲਿਸ ਪਾਰਟੀ ਵੱਲੋਂ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | ਉਕਤ ਵਿਅਕਤੀਆਂ ਦੀ ਪਹਿਚਾਣ ਮੇਜਰ ਸਿੰਘ, ਬਲਜੀਤ ਸਿੰਘ ਵਜੋਂ ਹੋਈ ਹੈ |