ਭੁਲੱਥ, 24 ਜੁਲਾਈ (ਮੇਹਰ ਚੰਦ ਸਿੱਧੂ)- ਥਾਣਾ ਭੁਲੱਥ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਆਵਾਰਾਗਰਦੀ ਕਰਦੇ ਕਾਬੂ ਕੀਤਾ ਗਿਆ| ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬੀਤੀ ਦੇਰ ਸ਼ਾਮ ਜਦੋਂ ਏਐਸਆਈ ਕਰਨਬੀਰ ਸਿੰਘ ਪੁਲਿਸ ਪਾਰਟੀ ਪਾਰਟੀ ਗਸ਼ਤ ਦੌਰਾਨ ਬਾਈਪਾਸ ਰੋਡ ਭੁਲੱਥ ਵਿਖੇ ਜਾ ਰਹੇ ਸਨ ਤਾਂ ਇੱਕ ਨੌਜਵਾਨ ਬਿਨਾਂ ਵਜਾ ਆਵਾਰਾਗਰਦੀ ਕਰਦਾ ਨਜ਼ਰੀਂ ਆਇਆ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਪੁਲਿਸ ਕਰਮਚਾਰੀਆਂ ਵੱਲੋਂ ਸ਼ੱਕ ਦੇ ਆਧਾਰ ‘ਤੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂਅ ਪਿ੍ੰਸ ਧੰਨਾ ਪੁੱਤਰ ਸੁਰਜੀਤ ਮਸੀਹ ਵਾਸੀ ਪਿੰਡ ਅਕਾਲਾ, ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਦੱਸਿਆ | ਉਕਤ ਨੌਜਵਾਨ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |