02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਵਿਚ ਇਨਵੈਸਟੀਚਰ ਸਮਾਗਮ ਮਨਾਇਆ

ਅਜੀਤ ਡੈਸਕ 25-07-2026
ਬੇਗੋਵਾਲ, 24 ਜੁਲਾਈ (ਸੁਖਜਿੰਦਰ ਸਿੰਘ)- ਇਲਾਕੇ ਦੀ ਨਾਮਵਰ ਸੰਸਥਾ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਅਕਾਦਮਿਕ ਸੈਸ਼ਨ 2026-27 ਲਈ ਇਨਵੈਸਟੀਚਰ ਸਮਾਗਮ ਬੜੀ ਸ਼ਾਨੋ-ਸ਼ੌਕਤ ਨਾਲ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਦੀ ਅਗਵਾਈ ਹੇਠ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਅਗਵਾਈ ਅਨੁਸ਼ਾਸਨ, ਜ਼ਿੰਮੇਵਾਰੀ ਤੇ ਸੇਵਾ-ਭਾਵਨਾ ਨੂੰ ਪ੍ਰਫੁੱਲਿਤ ਕਰਨਾ ਸੀ | ਇਸ ਮੌਕੇ 12ਵੀਂ ਕਾਮਰਸ ਦਾ ਵਿਦਿਆਰਥੀ ਸਕਸ਼ਮ ਸੇਠੀ ਹੈੱਡ ਬੁਆਏ ਤੇ 12ਵੀਂ ਸਾਇੰਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ | ਇਸ ਮੌਕੇ 12ਵੀਂ ਸਾਇੰਸ ਦੇ ਪ੍ਰਭਗੁਣ ਸਿੰਘ ਤੇ 12ਵੀਂ ਕਾਮਰਸ ਦੀ ਪਿ੍ੰਸੀ ਕਾਟਲਾ ਨੂੰ ਉਪ-ਹੈੱਡ ਬੁਆਏ ਅਤੇ ਉਪ-ਹੈੱਡ ਗਰਲ, 11ਵੀਂ ਕਾਮਰਸ ਦੇ ਗੁਰਵੀਰ ਸਿੰਘ ਅਤੇ 12ਵੀਂ ਸਾਇੰਸ ਦੀ ਪਲਕਪ੍ਰੀਤ ਕੌਰ ਨੂੰ ਡਿਪਟੀ ਹੈੱਡ ਬੁਆਏ ਅਤੇ ਡਿਪਟੀ ਹੈੱਡ ਗਰਲ ਚੁਣਿਆ ਗਿਆ | ਇਸ ਤੋਂ ਇਲਾਵਾ ਸਕੂਲ ਵਿਖੇ ਹੋਣ ਵਾਲੀਆਂ ਸਾਲਾਨਾ ਗਤੀਵਿਧੀਆਂ ਲਈ ਵੱਖ-ਵੱਖ ਹਾਊਸਾਂ ਦੇ ਕੈਪਟਨ ਅਤੇ ਉਪ-ਕੈਪਟਨ ਚੁਣੇ ਗਏ | ਵੈਨਚਰ ਹਾਊਸ ਦੇ ਕੈਪਟਨ ਵਜੋਂ 11ਵੀਂ ਕਾਮਰਸ ਦੀ ਮਨਜੋਤ ਕੌਰ ਅਤੇ ਉਪ-ਕੈਪਟਨ ਵਜੋਂ ਦਸਵੀਂ ਲੋਟਸ ਦੀ ਗੁਰਲੀਨ ਕੌਰ ਨੇ ਸਹੁੰ ਚੁੱਕੀ | ਵਿਕਟਰੀ ਹਾਊਸ ਦੇ ਕੈਪਟਨ ਵਜੋਂ 11ਵੀਂ ਕਾਮਰਸ ਦੇ ਜਸ਼ਨਪ੍ਰੀਤ ਸਿੰਘ ਅਤੇ ਉਪ-ਕੈਪਟਨ ਵਜੋਂ 11ਵੀਂ ਸਾਇੰਸ ਦੀ ਰਵਨੀਤ ਕੌਰ ਨੇ ਸਹੁੰ ਚੁੱਕੀ | ਵਰਚਿਉ ਹਾਊਸ ਦੇ ਕੈਪਟਨ ਵਜੋਂ 11ਵੀਂ ਸਾਇੰਸ ਦੀ ਨਮਨਪ੍ਰੀਤ ਕੌਰ ਤੇ ਉਪ-ਕੈਪਟਨ ਵਜੋਂ 11ਵੀਂ ਕਾਮਰਸ ਦੀ ਜੈਸਮੀਨ ਕੌਰ ਨੇ ਸਹੁੰ ਚੁੱਕੀ | ਵਿਜ਼ਨ ਹਾਊਸ ਦੇ ਕੈਪਟਨ ਵਜੋਂ 11ਵੀਂ ਸਾਇੰਸ ਦੀ ਨਵਰੂਪ ਕੌਰ ਅਤੇ ਉਪ-ਕੈਪਟਨ ਵਜੋਂ 11ਵੀਂ ਸਾਇੰਸ ਦੇ ਆਦਰਸ਼ ਕਪਿਲ ਨੇ ਸਹੁੰ ਚੁੱਕੀ | ਵਿਦਿਆਰਥੀ ਆਗੂਆਂ ਨੇ ਸਕੂਲ ਦੇ ਅਨੁਸ਼ਾਸਨ, ਮਰਿਆਦਾ ਤੇ ਉੱਚ ਆਦਰਸ਼ਾਂ ਨੂੰ ਕਾਇਮ ਰੱਖਦਿਆਂ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਨਿਭਾਉਣ ਦੀ ਸਹੁੰ ਚੁੱਕੀ | ਇਸ ਸਮਾਗਮ ਦੌਰਾਨ ਸਕੂਲ ਦੇ ਸਪੋਰਟਸ ਕੈਪਟਨ ਵਜੋਂ 12ਵੀਂ ਕਾਮਰਸ ਦੇ ਰਣਵੀਰ ਸਿੰਘ ਤੇ ਉਪ- ਕੈਪਟਨ ਵਜੋਂ 10ਵੀਂ ਦੀ ਅਵਨੀਤ ਕੌਰ ਨੇ ਖੇਡ ਭਾਵਨਾ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਅੰਦਰ ਚੰਗੇ ਗੁਣਾਂ ਦਾ ਪਸਾਰ ਕਰਨ ਦੀ ਸਹੁੰ ਚੁੱਕੀ | ਇਸ ਦੌਰਾਨ ਵਿਦਿਆਰਥੀ ਕੈਬਿਨਟ ਵਿਚ 12ਵੀਂ ਕਾਮਰਸ ਦੀ ਮੁਸਕਾਨ ਬੱਗਾ, ਮਹਿਕਪ੍ਰੀਤ ਕੌਰ, ਰਵਨੀਤ ਕੌਰ, 12ਵੀਂ ਸਾਇੰਸ ਦੇ ਦਿਲਪ੍ਰੀਤ ਸਿੰਘ, ਜਪਨੀਤ ਕੌਰ ਅਤੇ ਰੂਪਪ੍ਰੀਤ ਕੌਰ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਜਸਬੀਰ ਸਿੰਘ ਜੀ ਅਤੇ ਪਿ੍ੰਸੀਪਲ ਦਾਮਿਨੀ ਸ਼ਰਮਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਹ ਸਮਾਗਮ ਵਿਦਿਆਰਥੀਆਂ ਵਿਚ ਅਗਵਾਈ ਵਾਲੇ ਗੁਣਾਂ, ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਇੱਕ ਯਾਦਗਾਰ ਮੌਕਾ ਸਾਬਤ ਹੋਇਆ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਗਲੀ ਦੇ ਕੁੱਤੇ ਅਗਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਸਮੂਹਿਕ ਛੁੱਟੀ ਲੈ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਕੀਤੀ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।