06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੰਤ ਬਾਬਾ ਫੂਲਾ ਸਿੰਘ ਦੀ ਯਾਦ ’ਚ 117ਵਾਂ ਧਾਰਮਿਕ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸਮਾਪਤ

ਅਜੀਤ ਡੈਸਕ 30-07-2026
ਫਗਵਾੜਾ, 29 ਜੁਲਾਈ (ਹਰਜੋਤ ਸਿੰਘ ਚਾਨਾ)- ਸ਼੍ਰੀਮਾਨ ਸੰਤ 108 ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ‘ਚ 117ਵਾਂ ਧਾਰਮਿਕ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਸਮਾਪਤ ਹੋਇਆ | ਇਸ ਮੌਕੇ 103 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਲੜੀਵਾਰ ਭੋਗ ਪਾਏ ਗਏ ਉਪਰੰਤ ਪੁੱਜੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੇ ਸੰਗਤਾਂ ਨੂੰ ਸੇਵਾ ਸਿਮਰਨ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਤੇ ਸਿੱਖ ਧਰਮ ‘ਚ ਇਸ ਦੀ ਮਹਾਨਤਾ ਨੂੰ ਪੇਸ਼ ਕੀਤਾ ਤੇ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਾਉਣ ਤੇ ਸੇਵਾ ਦੇ ਕਾਰਜਾਂ ‘ਚ ਨਿਪੁੰਨ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ | ਇਸ ਮੌਕੇ ਪੁੱਜੇ ਜਥਿਆਂ ‘ਚ ਗਿਆਨੀ ਮੰਗਲ ਸਿੰਘ ਮਹਿਰਮ, ਸੁਰਜੀਤ ਸਿੰਘ ਵਾਰਿਸ, ਗਿਆਨੀ ਲਖਵਿੰਦਰ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਪਰਮਿੰਦਰ ਸਿੰਘ ਢਾਡੀ ਜਥਾ, ਗਿਆਨੀ ਇੰਦਰਜੀਤ ਸਿੰਘ ਨਿਰਮਲ ਢਾਡੀ ਜਥਾ, ਬੀਬੀ ਬੇਅੰਤ ਕੌਰ ਖ਼ਾਲਸਾ ਢਾਡੀ ਜਥਾ, ਗਿਆਨੀ ਰਵਿੰਦਰ ਸਿੰਘ ਬੱਬ ਕਵੀਸ਼ਰੀ ਜਥਾ, ਗਿ. ਜਸਪਾਲ ਸਿੰਘ ਤਾਨ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ ਆਸੀ, ਕੁਲਬੀਰ ਸਿੰਘ, ਜਿੰਦਰ ਸਿੰਘ, ਮਨਜੀਤ ਸਿੰਘ, ਸੁਖਪ੍ਰੀਤ ਸਿੰਘ ਪੰਚ ਤੇ ਹਰਪ੍ਰੀਤ ਸਿੰਘ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਵਲੋਂ ਐਲੀਮੈਂਟਰੀ ਸਕੂਲ ਨੂੰ ਇਨਵਰਟਰ ਅਤੇ ਵਾਟਰ ਫ਼ਿਲਟਰ ਭੇਟ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਮੈਡੀਕਲ ਕੈਂਪ ਅਤੇ ਆਪੇ੍ਸ਼ਨਾਂ ਤੇ ਵਿਸ਼ੇਸ਼ ਛੋਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।