06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੰਗਰੂਰ ਪੈਨਸ਼ਨਰ ਸੂਬਾਈ ਰੈਲੀ ’ਚ ਸ਼ਾਮਲ ਹੋਣ ਲਈ ਫਗਵਾੜਾ ਤੋਂ ਕਾਫ਼ਲਾ ਰਵਾਨਾ

ਅਜੀਤ ਡੈਸਕ 30-07-2026
ਫਗਵਾੜਾ, 29 ਜੁਲਾਈ (ਚਾਨਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੱਦੇ ‘ਤੇ ਸੰਗਰੂਰ ਵਿਖੇ ਹੋ ਰਹੀ ਸੂਬਾਈ ਰੈਲੀ ‘ਚ ਸ਼ਮੂਲੀਅਤ ਲਈ ਫਗਵਾੜਾ ਤੋਂ ਪੈਨਸ਼ਨਰਾਂ ਦਾ ਕਾਫ਼ਲਾ ਰਵਾਨਾ ਹੋਇਆ | ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਮੋਹਣ ਸਿੰਘ ਭੱਟੀ ਤੇ ਜੁਆਇੰਟ ਪੈਨਸ਼ਨਰ ਫ਼ਰੰਟ ਦੇ ਆਗੂ ਹੰਸ ਰਾਜ ਬੰਗੜ ਦੀ ਅਗਵਾਈ ਹੇਠ ਰਵਾਨਾ ਹੋਏ ਕਾਫ਼ਲੇ ਵਿਚ ਵੱਡੀ ਗਿਣਤੀ ਪੈਨਸ਼ਨਰ ਸ਼ਾਮਲ ਸਨ | ਆਗੂਆਂ ਨੇ ਕਿਹਾ ਕਿ ਸੂਬਾਈ ਰੈਲੀ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਜਾਵੇਗਾ | ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਵਾ ਚਾਰ ਸਾਲਾਂ ਤੋਂ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ | ਆਗੂਆਂ ਨੇ 2.59 ਦਾ ਗੁਣਾਂਕ ਲਾਗੂ ਕਰਨ, ਬਕਾਇਆ ਡੀ.ਏ. ਜਾਰੀ ਕਰਨ, ਪੈਨਸ਼ਨ ਰੀਵਿਜ਼ਨ ਦੇ ਬਕਾਏ ਦੇਣ, ਮੈਡੀਕਲ ਭੱਤਾ ਵਧਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਹੋਰ ਮੰਗਾਂ ਤੁਰੰਤ ਮੰਨਣ ਦੀ ਮੰਗ ਕੀਤੀ | ਉਨ੍ਹਾਂ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਫ਼ਾਈ ਸੇਵਕਾ ਦੀ ਹੜਤਾਲ ਦੇ ਮੱਦੇਨਜ਼ਰ ਅੱਜ ਫਗਵਾੜਾ ਬੰਦ ਰਹੇਗਾ-ਸੇਠੀ ਅਗਲੀ ਖ਼ਬਰ ਜੇ ਸਰਕਾਰ ਨੇ ਸਕੂਲਾਂ ਨੂੰ ਅਨਾਜ ਤੇ ਕੁਕਿੰਗ ਕਾਸਟ ਜਾਰੀ ਨਾ ਕੀਤੀ ਤਾਂ 1 ਅਗਸਤ ਤੋਂ ਮਿਡ ਡੇ ਮੀਲ ਬੰਦ ਹੋਵੇਗਾ-ਡੀ.ਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।