06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਦੀ ਸ਼ੇਖੂਪੁਰ ਕੋਆਪਰੇਟਿਵ ਮਲਟੀਪਰਪਜ਼ ਸਰਵਿਸਜ਼ ਸੁਸਾਇਟੀ ਲਿਮ. ਦੀ ਸਰਬਸੰਮਤੀ ਨਾਲ ਚੋਣ, ਗੁਰਮੀਤ ਸਿੰਘ ਪ੍ਰਧਾਨ ਬਣੇ

ਅਜੀਤ ਡੈਸਕ 31-07-2026

ਕਪੂਰਥਲਾ, 30 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਦੀ ਸ਼ੇਖੂਪੁਰ ਕੋਆਪਰੇਟਿਵ ਮਲਟੀਪਰਪਜ਼ ਸਰਵਿਸਜ਼ ਸੁਸਾਇਟੀ ਲਿਮ. ਦੀ ਚੋਣ ਰਿਟਰਨਿੰਗ ਅਫ਼ਸਰ ਸ਼ਿਵਮ ਦੁਬੇ, ਸੁਮਿਤ ਮਹਾਜਨ ਦੀ ਦੇਖ ਰੇਖ ਹੇਠ ਸਰਬਸੰਮਤੀ ਨਾਲ ਹੋਈ | ਜਿਸ ਵਿਚ ਗੁਰਮੀਤ ਸਿੰਘ ਪ੍ਰਧਾਨ, ਅਮਰ ਸਿੰਘ ਮੀਤ ਪ੍ਰਧਾਨ, ਨਿਰਮਲ ਸਿੰਘ, ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਰਮ ਸਿੰਘ, ਜਸਵੰਤ ਸਿੰਘ, ਧਰਮਿੰਦਰ ਸਿੰਘ, ਬਲਜੀਤ ਕੌਰ, ਕਮਲਜੀਤ ਕੌਰ, ਸਭਾ ਦੇ ਮੈਂਬਰ ਚੁਣੇ ਗਏ | ਚੋਣ ਉਪਰੰਤ ਸਭਾ ਦੇ ਸਾਬਕਾ ਪ੍ਰਧਾਨ ਹਰਦੇਵ ਸਿੰਘ ਢੋਟ, ਤਰਲੋਚਨ ਸਿੰਘ, ਦਇਆ ਸਿੰਘ, ਇੱਛਾ ਸਿੰਘ ਢੋਟ ਨੇ ਨਵਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਤੇ ਸਭਾ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਨਵਨਿਯੁਕਤ ਪ੍ਰਧਾਨ ਗੁਰਮੀਤ ਸਿੰਘ ਨੇ ਸਭਾ ਦੇ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਭਾ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ | ਚੋਣ ਮੌਕੇ ਸੁਰਿੰਦਰ ਸਿੰਘ ਢੋਟ, ਹਿੰਮਤ ਸਿੰਘ ਢੋਟ, ਹਰਜੀਤ ਸਿੰਘ, ਨਿਰਮਲ ਸਿੰਘ ਝੰਡ, ਪਰਮਜੀਤ ਸਿੰਘ ਝੰਡ, ਬਲਵਿੰਦਰ ਸਿੰਘ ਝੰਡ, ਗੁਰਦੇਵ ਸਿੰਘ, ਪ੍ਰੀਤਮ ਸਿੰਘ, ਧਰਮ ਸਿੰਘ, ਜਸਬੀਰ ਸਿੰਘ, ਸਾਬਕਾ ਮੈਨੇਜਰ ਜਗੀਰ ਸਿੰਘ, ਰਣਜੀਤ ਸਿੰਘ ਵਿਰਕ, ਅਰਜਨ ਸਿੰਘ, ਸ਼ੇਖੂਪੁਰ ਸੁਸਾਇਟੀ ਦੇ ਸਕੱਤਰ ਗੁਰਮੁਖ ਸਿੰਘ, ਗੋਸਲ ਸੁਸਾਇਟੀ ਦੇ ਸਕੱਤਰ ਪਰਮਜੀਤ ਸਿੰਘ, ਭਗਵਾਨਪੁਰ ਸੁਸਾਇਟੀ ਦੇ ਸਕੱਤਰ ਹਰਵਿੰਦਰ ਸਿੰਘ ਤੇ ਕਾਹਨਾ-ਮਿੱਠੜਾ ਸੁਸਾਇਟੀ ਦੇ ਸਕੱਤਰ ਵਰਿੰਦਰਜੀਤ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਦਭਾਵਨਾ ਸੰਕਲਪ ਮੁਹਿੰਮ ਤਹਿਤ ਪਿੰਡ ਖੋਜੇਵਾਲ ਦੇ ਗੁਰਦੁਆਰਾ ਸਾਹਿਬ ਵਿਚ ਦੀਵੇ ਜਗਾਏ ਅਗਲੀ ਖ਼ਬਰ ਪਿੰਡ ਸ਼ਾਹਜਹਾਨਪੁਰ ’ਚ ਗੋਲੀਆਂ ਚਲਾਉਣ ਵਾਲੇ ਜੱਗਾ ਫੂਕੀਵਾਲਾ ਗੈਂਗ ਦਾ ਮੁੱਖ ਸ਼ੂਟਰ ਗਿ੍ਫ਼ਤਾਰ-ਹਰਿੰਦਰ ਸਿੰਘ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।