02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ

ਅਜੀਤ ਡੈਸਕ 01-08-2026

ਭੁਲੱਥ, 31 ਜੁਲਾਈ (ਮੇਹਰ ਚੰਦ ਸਿੱਧੂ)-ਅੱਜ ਇਥੇ ਸਬ ਡਵੀਜ਼ਨ ਕਸਬਾ ਭੁਲੱਥ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀ ਤੇ ਹੋਰ ਐਡਹਾਕ ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ ਰਹੀ | ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਭਗਵੰਤ ਮਾਨ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ‘ਤੇ ਕਿ ਕੱਚੇ ਮੁਲਾਜ਼ਮ ਜਲਦ ਪੱਕੇ ਕੀਤੇ ਜਾਣਗੇ ਤੇ ਸੂਬੇ ਅੰਦਰ ਐਡਹਾਕ ‘ਤੇ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣਗੀਆਂ | ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਉਪਰੰਤ ਹੜਤਾਲ ਖ਼ਤਮ ਕਰਵਾਈ ਗਈ ਸੀ, ਲੇਕਿਨ ਅਜੇ ਤੱਕ ਆਪਣੀਆਂ ਆਸਾਂ ਨੂੰ ਬੂਰ ਪੈਂਦਿਆਂ ਨਾ ਦੇਖਦੇ ਹੋਏ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ ਦੁਬਾਰਾ ਕੰਮਕਾਜ ਬੰਦ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਦਰੀਆਂ ਵਿਛਾ ਕੇ ਹੜਤਾਲ ‘ਤੇ ਬੈਠਣ ਲਈ ਮਜ਼ਬੂਰ ਹੋਣਾ ਪਿਆ ਹੈ | ਇਸ ਮੌਕੇ ਚੰਦਰ ਸ਼ੇਖਰ ਪ੍ਰਧਾਨ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ, ਡੈਨੀਅਲ ਕਲਿਆਣ ਸੈਕਟਰੀ ਨਗਰ ਪਾਲਿਕਾ ਕਰਮਚਾਰੀ ਸੰਗਠਨ ਭੁਲੱਥ, ਪ੍ਰਧਾਨ ਅਸ਼ੋਕ ਕੁਮਾਰ, ਓਮ ਪ੍ਰਕਾਸ਼ ਕਾਰਜਕਾਰੀ ਮੈਂਬਰ , ਸੂਬਾ ਸਿੰਘ , ਮਨੂ ਵਰਮਾ, ਅਨੀਕੇਤ, ਦਮਨ, ਗੁਰਜੀਤ ਸਿੰਘ ਬਾਜਵਾ, ਕੁਨਾਲ, ਰਜੇਸ਼ ਕੁਮਾਰ, ਅੰਕਿਤ, ਸੇਠੀ, ਅਸ਼ੋਕ ਕੁਮਾਰ, ਮਹਿੰਦਰ, ਅਜੇ ਕੁਮਾਰ, ਸੂਬੇ ਸਿੰਘ, ਪ੍ਰਕਾਸ਼, ਕਸ਼ਮੀਰ ਕੌਰ, ਗਗਨ, ਫੂਲਵੰਤੀ, ਮਹਿੰਦਰ ਸਿੰਘ, ਨਵਜੋਤ, ਲਾਜਵੰਤੀ, ਰਾਜਵੰਤੀ, ਵਿਨੋਦ ਕੁਮਾਰ, ਜੋਨੀ, ਸੰਜੀਵ ਕੁਮਾਰ, ਮਨਜੀਤ ਕੌਰ, ਰੀਨਾ, ਸਾਗਰ, ਸੂਰਜ, ਕਰਨ ਕੁਮਾਰ, ਰਾਹੁਲ, ਮੱਖਣ, ਸੁਨੀਤਾ, ਜਸਵੰਤ, ਬਿਕਰਮ, ਸੁਭਾਸ਼, ਬਿਮਲਾ, ਕਿਸ਼ਨ ਕੁਮਾਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਐਸ. ਆਈ. ਆਰ. ਦੌਰਾਨ ਬੀ. ਐਲ. ਓਜ਼ ਨੇ ਗੈਰ ਹਾਜ਼ਰ, ਤਬਦੀਲ, ਮਿ੍ਤਕ ਤੇ ਦੋਹਰੀ ਵੋਟ ਵਾਲੇ 79287 ਵੋਟਰਾਂ ਦੀ ਪਹਿਚਾਣ ਕ... ਅਗਲੀ ਖ਼ਬਰ ਪੈਟਰੋਲ ਪੰਪ ’ਤੇ ਸੁੱਤੇ ਮਜ਼ਦੂਰ ਦਾ ਮੋਬਾਈਲ ਚੋਰੀ, ਸੀ.ਸੀ.ਟੀ.ਵੀ. ਵਿਚ ਕੈਦ ਹੋਏ ਦੋ ਸ਼ੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।