03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕਿਰਤੀ ਕਿਸਾਨ ਯੂਨੀਅਨ ਨਡਾਲਾ ਬਲਾਕ ਦਾ ਇਜਲਾਸ ਸੰਪੰਨ, ਨਵੀਂ ਇਲਾਕਾ ਕਮੇਟੀ ਦੀ ਚੋਣ

ਨਡਾਲਾ, 2 ਅਗਸਤ (ਰਘਬਿੰਦਰ ਸਿੰਘ)-ਕਿਰਤੀ ਕਿਸਾਨ ਯੂਨੀਅਨ ਦੇ ਨਡਾਲਾ ਬਲਾਕ ਦਾ ਅਜਲਾਸ ਪਿੰਡ ਲੱਖਣ ਕੇ ਪੱਡੇ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਦੀ ਅਗਵਾਈ ਹੇਠ ਕਰਵਾਇਆ ਗਿਆ | ਅਜਲਾਸ ਦੇ ਪ੍ਰਧਾਨਗੀ ਮੰਡਲ ਵਿਚ ਮਾਸਟਰ ਚਰਨਜੀਤ ਸਿੰਘ ਢਿਲਵਾਂ, ਮਾਸਟਰ ਜਸਵਿੰਦਰ ਸਿੰਘ ਕੂਕਾ ਅਤੇ ਜਗਜੀਤ ਸਿੰਘ ਔਜਲਾ ਸ਼ਾਮਲ ਰਹੇ | ਅਜਲਾਸ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਕਿਸਾਨੀ ਮਸਲਿਆਂ, ਖੇਤੀਬਾੜੀ ਸੰਕਟ ਅਤੇ ਯੂਨੀਅਨ ਦੀਆਂ ਭਵਿੱਖੀ ਸਰਗਰਮੀਆਂ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ | ਇਸ ਤੋਂ ਬਾਅਦ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਸੰਗਠਨ ਦੀ ਰੀਵਿਊ ਰਿਪੋਰਟ ਪੇਸ਼ ਕੀਤੀ, ਜਦਕਿ ਮਾਸਟਰ ਜਸਵਿੰਦਰ ਸਿੰਘ ਕੂਕਾ ਨੇ ਕਿਰਤੀ ਕਿਸਾਨ ਯੂਨੀਅਨ ਦਾ ਐਲਾਨਨਾਮਾ ਪੇਸ਼ ਕੀਤਾ| ਉਪਰੰਤ ਤਰਸੇਮ ਸਿੰਘ ਬੰਨਾਮੱਲ ਵੱਲੋਂ ਖਰੜਾ ਪੇਸ਼ ਕਰਕੇ ਨਡਾਲਾ ਬਲਾਕ ਦੀ ਇਲਾਕਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ | ਇਸ ਦੌਰਾਨ ਗੁਰਦੇਵ ਸਿੰਘ ਲੱਖਣ ਕੇ ਪੱਡੇ (ਬਾਬਾ ਕੜਿਆ ਵਾਲੇ) ਨੂੰ ਪ੍ਰਧਾਨ, ਪਰਮਜੀਤ ਸਿੰਘ ਲੱਖਣ ਕੇ ਪੱਡੇ ਨੂੰ ਮੀਤ ਪ੍ਰਧਾਨ, ਮਾਸਟਰ ਜਸਵਿੰਦਰ ਸਿੰਘ ਕੂਕਾ ਨੂੰ ਸਕੱਤਰ ਅਤੇ ਗੁਲਬਾਗ ਸਿੰਘ ਤਾਜਪੁਰ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਤੋਂ ਇਲਾਵਾ ਮਾਸਟਰ ਚਰਨਜੀਤ ਸਿੰਘ ਢਿਲਵਾਂ, ਸਤਪਾਲ ਸਿੰਘ ਭੁੱਲਰ, ਫ਼ਕੀਰ ਸਿੰਘ ਲੱਖਣ ਕੇ ਪੱਡੇ, ਅਮਰਜੀਤ ਸਿੰਘ ਰਮੀਦੀ ਆੜ੍ਹਤੀਆ, ਜਗਜੀਤ ਸਿੰਘ ਨੰਬਰਦਾਰ ਖ਼ਾਨਪੁਰ, ਰਮਨਦੀਪ ਸਿੰਘ ਮੰਡ ਕੂਕਾ ਅਤੇ ਗੁਰਦੇਵ ਸਿੰਘ ਰਮੀਦੀ ਨੂੰ ਇਲਾਕਾ ਕਮੇਟੀ ਦੇ ਮੈਂਬਰ ਚੁਣਿਆ ਗਿਆ |

ਅਜੀਤ ਡੈਸਕ 03-08-2026

ਪਿਛਲੀ ਖ਼ਬਰ ਸਰਕਾਰੀ ਕਾਲਜ ਭੁਲੱਥ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸਹੁੰ ਚੁੱਕ ਸਮਾਗਮ ਅਗਲੀ ਖ਼ਬਰ ਗ੍ਰਾਮ ਪੰਚਾਇਤ ਠੱਟਾ ਨਵਾਂ ਵਲੋਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਸੱਜਣ ਸਿੰਘ ਚੀਮਾ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।