03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਣਪਛਾਤੇ ਲੁਟੇਰੇ ਐਕਟਿਵਾ ਸਵਾਰ ਦੀ ਕੁੜਤੇ ਨਾਲੋਂ ਜੇਬ ਹੀ ਝਪਟ ਕੇ ਹੋਏ ਫ਼ਰਾਰ

ਕਪੂਰਥਲਾ, 2 ਅਗਸਤ (ਸਡਾਨਾ)-ਅਣਪਛਾਤੇ ਮੋਟਰਸਾਈਕਲ ਸਵਾਰ ਸਕੂਟਰੀ ਸਵਾਰ ਵਿਅਕਤੀ ਦਾ ਪਰਸ ਝਪਟ ਕੇ ਫ਼ਰਾਰ ਹੋ ਗਏ | ਜਿਸ ਸਬੰਧੀ ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੁਕੇਸ਼ ਦੁੱਗਲ ਵਾਸੀ ਗੋਲਡਨ ਐਵੀਨਿਊ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਐਕਟਿਵਾ ਸਕੂਟਰੀ ‘ਤੇ ਗੋਲਡਨ ਐਵੀਨਿਊ ਤੋਂ ਬ੍ਰਹਮਕੁੰਡ ਮੰਦਿਰ ਜਾ ਰਿਹਾ ਸੀ ਤਾਂ ਮੁਹੱਲਾ ਜੱਟਪੁਰਾ ਨੇੜੇ ਜਦੋਂ ਉਹ ਪਹੁੰਚਿਆ ਤਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਚੱਲਦੇ ਐਕਟਿਵਾ ਸਕੂਟਰ ‘ਤੇ ਹੀ ਉਸ ਦੇ ਕੁੜਤੇ ਦੀ ਸੱਜੀ ਜੇਬ ਝਪਟ ਲਈ, ਜੋ ਕਿ ਕੁੜਤੇ ਨਾਲੋਂ ਵੱਖ ਹੋ ਗਈ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਜੇਬ ਵਿਚੋਂ 47 ਹਜ਼ਾਰ ਰੁਪਏ ਦੇ ਕਰੀਬ ਨਗਦੀ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬੈਂਕ ਏ. ਟੀ.

ਅਜੀਤ ਡੈਸਕ 03-08-2026
ਕਪੂਰਥਲਾ, 2 ਅਗਸਤ (ਸਡਾਨਾ)-ਅਣਪਛਾਤੇ ਮੋਟਰਸਾਈਕਲ ਸਵਾਰ ਸਕੂਟਰੀ ਸਵਾਰ ਵਿਅਕਤੀ ਦਾ ਪਰਸ ਝਪਟ ਕੇ ਫ਼ਰਾਰ ਹੋ ਗਏ | ਜਿਸ ਸਬੰਧੀ ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਮੁਕੇਸ਼ ਦੁੱਗਲ ਵਾਸੀ ਗੋਲਡਨ ਐਵੀਨਿਊ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਐਕਟਿਵਾ ਸਕੂਟਰੀ ‘ਤੇ ਗੋਲਡਨ ਐਵੀਨਿਊ ਤੋਂ ਬ੍ਰਹਮਕੁੰਡ ਮੰਦਿਰ ਜਾ ਰਿਹਾ ਸੀ ਤਾਂ ਮੁਹੱਲਾ ਜੱਟਪੁਰਾ ਨੇੜੇ ਜਦੋਂ ਉਹ ਪਹੁੰਚਿਆ ਤਾਂ ਬਿਨ੍ਹਾਂ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਚੱਲਦੇ ਐਕਟਿਵਾ ਸਕੂਟਰ ‘ਤੇ ਹੀ ਉਸ ਦੇ ਕੁੜਤੇ ਦੀ ਸੱਜੀ ਜੇਬ ਝਪਟ ਲਈ, ਜੋ ਕਿ ਕੁੜਤੇ ਨਾਲੋਂ ਵੱਖ ਹੋ ਗਈ ਤੇ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਜੇਬ ਵਿਚੋਂ 47 ਹਜ਼ਾਰ ਰੁਪਏ ਦੇ ਕਰੀਬ ਨਗਦੀ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬੈਂਕ ਏ.ਟੀ.ਐਮ. ਤੇ ਹੋਰ ਕਾਗ਼ਜ਼ਾਤ ਸਨ | ਥਾਣਾ ਸਿਟੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਤਰਜ਼ ’ਤੇ ਦੂਸਰੇ ਲੀਡਰ ਵੀ ਆਪਣੀ ਸਕਿਉਰਿਟੀ ਵਾਪਸ ਕਰਨ-ਵਿਰਕ, ਬੱਬੂ ਖੈੜਾ ਅਗਲੀ ਖ਼ਬਰ ਇਕ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਇਕ ਵਿਅਕਤੀ ਦੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।