04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੁੱਤਿਆਂ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਅੱਜ ਤੇ ਕੱਲ੍ਹ ਨੂੰ -ਰਾਹੁਲ ਭਾਰਦਵਾਜ

ਕਪੂਰਥਲਾ, 3 ਅਗਸਤ (ਵਿ. ਪ੍ਰ.)

ਅਜੀਤ ਡੈਸਕ 04-08-2026
ਕਪੂਰਥਲਾ, 3 ਅਗਸਤ (ਵਿ.ਪ੍ਰ.)-ਅਰਬਨ ਪੈਟਸ ਕਪੂਰਥਲਾ ਵਲੋਂ ਜਾਨਵਰਾਂ ਦੀ ਭਲਾਈ ਲਈ ਡਾ. ਜੀ.ਐਸ. ਬੇਦੀ ਦੀ ਅਗਵਾਈ ਵਿਚ ਹਲਕਾਅ ਤੋਂ ਬਚਾਅ ਦੇ ਮੁਫ਼ਤ ਟੀਕਾਕਰਨ ਸਬੰਧੀ 4 ਤੇ 5 ਅਗਸਤ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਰਬਨ ਪੈਟਸ ਬਾਈਪਾਸ ਚੌਂਕ ਕਪੂਰਥਲਾ ਵਿਖੇ ਇਕ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਇਸ ਕੈਂਪ ਵਿਚ ਪਾਲਤੂ ਅਤੇ ਆਵਾਰਾ ਕੁੱਤਿਆਂ ਅਤੇ ਬਿੱਲੀਆਂ ਦਾ ਮੁਫ਼ਤ ਟੀਕਾਕਰਨ ਹੋਵੇਗਾ | ਉਨ੍ਹਾਂ ਕਿਹਾ ਕਿ ਕੈਂਪ ਵਿਚ ਕਾਵਾ, ਇੰਡੀਅਨ ਇਮਨੂਯੋਲੋਜੀਕਲ, ਐਮ.ਐਮ.ਡੀ., ਐਨੀਮਲ ਸਾਇੰਸ, ਮੈਨਕਾਇੰਡ ਅਤੇ ਡਰੂਲਜ਼ ਦਾ ਵਿਸ਼ੇਸ਼ ਯੋਗਦਾਨ ਰਹੇਗਾ, ਜੋ ਕਿ ਵੈਕਸੀਨ ਦੇ ਨਾਲ ਜਾਨਵਰਾਂ ਨੂੰ ਲਿਆਉਣ ਵਾਲੇ ਲੋਕਾਂ ਨੂੰ ਸੈਂਪਲ ਦੇਣਗੇ | ਰਾਹੁਲ ਭਾਰਦਵਾਜ ਨੇ ਦੱਸਿਆ ਕਿ ਕੈਂਪ ਵਿਚ ਟੀਕਾਕਰਨ ਤੋਂ ਇਲਾਵਾ ਜਾਨਵਰਾਂ ਨੂੰ ਹਲਕਾਅ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿਚ ਵੱਧ ਤੋਂ ਵੱਧ ਕੁੱਤੇ, ਬਿੱਲੀਆਂ, ਲਿਆ ਕੇ ਇਸ ਕੈਂਪ ਤੋਂ ਲਾਹਾ ਲੈਣ |
ਪਿਛਲੀ ਖ਼ਬਰ ਕਲਸ਼ ਯਾਤਰਾ ਦੇ ਡੇਰਾ ਬਾਬਾ ਪ੍ਰੇਮ ਨਾਥ ਡੈਣਵਿੰਡ ਵਿਖੇ ਪੁੱਜਣ ’ਤੇ ਸੰਗਤਾਂ ਨੇ ਕੀਤੀ ਫੁੱਲਾਂ ਦੀ ਵਰਖਾ ਅਗਲੀ ਖ਼ਬਰ ਫੱਤੂਢੀਂਗਾ ਕਾਲਜ ਦੀ ਕੋਮਲਪ੍ਰੀਤ ਤੇ ਜੈਸਮੀਨ ਕੌਰ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।