04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੈਨਿਕ ਸਕੂਲ ਦੀ ਖਸਤਾ ਹੋਈ ਇਮਾਰਤ ਦੀ ਸੰਭਾਲ ਦੀ ਲੋੜ-ਲੈਫਟੀਨੈਂਟ ਜਨਰਲ ਅਮਿੱਤ ਕਾਬਥਿਆਲ

ਕਪੂਰਥਲਾ, 3 ਅਗਸਤ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਭਾਵੇਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਰੱਖਦੀ ਹੈ, ਪਰ ਇਸ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਇਸ ਦੀ ਸੰਭਾਲ ਦੀ ਤੁਰੰਤ ਲੋੜ ਹੈ | ਇਹ ਗੱਲ ਲੈਫ਼ਟੀਨੈਂਟ ਜਨਰਲ ਅਮਿੱਤ ਕਾਬਥਿਆਲ ਜਨਰਲ ਆਫ਼ੀਸਰ ਕਮਾਂਡਿੰਗ ਜੀ. ਓ.

ਪੁਲਿਸ ਵਲੋਂ ਚਲਾਈ ਚੈਕਿੰਗ ਦੌਰਾਨ ਡੀਐਸਪੀ ਪਲਵਿੰਦਰ ਸਿੰਘ | ਤਸਵੀਰ: ਚਾਨਾ 04-08-2026
ਕਪੂਰਥਲਾ, 3 ਅਗਸਤ (ਅਮਰਜੀਤ ਕੋਮਲ)-ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਭਾਵੇਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਰੱਖਦੀ ਹੈ, ਪਰ ਇਸ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਇਸ ਦੀ ਸੰਭਾਲ ਦੀ ਤੁਰੰਤ ਲੋੜ ਹੈ | ਇਹ ਗੱਲ ਲੈਫ਼ਟੀਨੈਂਟ ਜਨਰਲ ਅਮਿੱਤ ਕਾਬਥਿਆਲ ਜਨਰਲ ਆਫ਼ੀਸਰ ਕਮਾਂਡਿੰਗ ਜੀ.ਓ.ਸੀ. 11 ਕੋਰ ਨੇ ਅੱਜ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ, ਹੋਸਟਲਾਂ ਤੇ ਸਕੂਲ ਵਿਚ ਚੱਲ ਰਹੇ ਮੁਰੰਮਤ ਦੇ ਕਾਰਜਾਂ ਦੇ ਨਿਰੀਖਣ ਉਪਰੰਤ ਕਹੀ | ਉਨ੍ਹਾਂ ਕੈਡਿਟਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪੜ੍ਹਾਈ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ | ਲੈਫ਼ਟੀਨੈਂਟ ਜਨਰਲ ਨੇ ਰਾਜਸੀ, ਰੱਖਿਆ ਅਕੈਡਮੀ ਐਨ.ਡੀ.ਏ. ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਕੈਡਿਟਾਂ ਨੂੰ ਇਸ ਸੰਸਥਾ ਵਿਚ ਦਾਖਲ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਕੂਲ ਦੇ ਕੈਂਪਸ ਦਾ ਦੌਰਾ ਕੀਤਾ ਤੇ ਕੈਡਿਟਾਂ ਨੂੰ ਦਿੱਤੀ ਜਾ ਰਹੀ ਸਿੱਖਿਆ ਤੇ ਸਿਖਲਾਈ ਪ੍ਰਣਾਲੀ ਦਾ ਜਾਇਜ਼ਾ ਵੀ ਲਿਆ | ਇਸ ਤੋਂ ਪਹਿਲਾਂ ਲੈਫ਼ਟੀਨੈਂਟ ਜਨਰਲ ਨੇ ਸਕੂਲ ਕੈਂਪਸ ਵਿਚ ਸਥਿਤ ‘ਸਮਰਿਥੀ ਸਥੱਲ’ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਬਾਅਦ ਵਿਚ ਐਨ.ਸੀ.ਸੀ. ਕੈਡਿਟਾਂ ਨੇ ਉਨ੍ਹਾਂ ਨੂੰ ਰਸਮੀ ਗਾਰਡ ਆਫ਼ ਆਨਰ ਪੇਸ਼ ਕੀਤਾ ਤੇ ਬਾਅਦ ਵਿਚ ਸਕੂਲ ਦੀ ਕੌਮੀ ਪੱਧਰ ਦੀ ਬੈਂਡ ਦੀ ਟੀਮ ਨੇ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ | ਲੈਫ਼ਟੀਨੈਂਟ ਜਨਰਲ ਨੇ ਕੈਡਿਟਾਂ ਦੀ ਸ਼ਾਨਦਾਰ ਡਰਿੱਲ ਤੇ ਬੈਂਡ ਦੀ ਸ਼ਾਨਦਾਰ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗਰੁੱਪ ਕੈਪਟਨ ਆਈ ਮਨੋਜ ਮੈਨਨ ਨੇ ਲੈਫ਼ਟੀਨੈਂਟ ਜਨਰਲ ਨੂੰ ਜੀ ਆਇਆ ਕਿਹਾ ਤੇ ਸਕੂਲ ਦੇ ਪ੍ਰਸ਼ਾਸਨਿਕ ਕਾਰਜਾਂ, ਬੁਨਿਆਦੀ ਢਾਂਚੇ ਨਾਲ ਸਬੰਧਿਤ ਪ੍ਰੋਜੈਕਟਾਂ, ਐਨ.ਡੀ. ਦੀ ਤਿਆਰੀ ਅਤੇ ਸਮੁੱਚੀ ਉਤਮਤਾ ਹਾਸਲ ਕਰਨ ਦੇ ਉਦੇਸ਼ ਨਾਲ ਸਕੂਲ ਵਲੋਂ ਕੀਤੀਆਂ ਜਾ ਰਹੀਆਂ ਅਕਾਦਮਿਕ ਪਹਿਲ ਕਦਮੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਸਥਾਨਕ ਬੋਰਡ ਆਫ਼ ਐਡਮਨਿਸਟਰੇਸ਼ਨ ਦੇ ਚੇਅਰਮੈਨ ਮੇਜਰ ਜਨਰਲ ਪੀ.ਕੇ. ਸਿੰਘ, ਕਪੂਰਥਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, 58 ਆਰਮਡ ਬਿ੍ਗੇਡ ਦੇ ਕਮਾਂਡਰ ਬਿ੍ਗੇਡੀਅਰ ਪੁਨਰਪ੍ਰੀਤ ਸਿੰਘ ਮਾਨ ਤੋਂ ਇਲਾਵਾ ਸਕੂਲ ਦੇ ਸਟਾਫ਼ ਮੈਂਬਰ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਗਲੀ ਖ਼ਬਰ ਚੋਰਾਂ ਨੇ ਮੋਟਰ ਵਰਕਸ਼ਾਪ ਨੂੰ ਬਣਾਇਆ ਨਿਸ਼ਾਨਾ, ਟਰੱਕਾਂ ਤੇ ਹੋਰ ਵਾਹਨਾਂ ’ਚੋਂ ਵੀ ਬੈਟਰੀਆਂ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।