ਜ਼ਿਲ੍ਹਾ ਪੁਲਿਸ ਨੇ 50 ਲੱਖ ਰੁਪਏ ਦੀ ਕੀਮਤ ਦੇ 250 ਗੁੰਮ ਹੋਏ ਮੋਬਾਈਲ ਫ਼ੋਨ ਲੱਭਣ ਉਪਰੰਤ ਵਾਰਸਾਂ ਹਵਾਲੇ ਕੀਤੇ
ਕਪੂਰਥਲਾ, 4 ਅਗਸਤ (ਸਡਾਨਾ)-ਜ਼ਿਲ੍ਹਾ ਪੁਲਿਸ ਨੇ ਵੱਡੀ ਪਹਿਲਕਦਮੀ ਕਰਦਿਆਂ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ 250 ਗੁੰਮ ਅਤੇ ਖੋਹ ਕੀਤੇ ਗਏ ਮੋਬਾਈਲ ਫ਼ੋਨ ਬਰਾਮਦ ਕਰਨ ਉਪਰੰਤ ਅੱਜ ਪੁਲਿਸ ਲਾਇਨ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਦੇ ਅਸਲ ਮਾਲਕਾਂ ਹਵਾਲੇ ਕੀਤੇ | ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਵਿਚ ਐਪਲ, ਸੈਮਸੰਗ, 1 ਪਲੱਸ, ਵੀਵੋ ਆਦਿ ਕੰਪਨੀਆਂ ਦੇ ਫ਼ੋਨ ਸ਼ਾਮਲ ਸਨ | ਇਹ ਫ਼ੋਨ ਸਾਈਬਰ ਕ੍ਰਾਈਮ ਸੈੱਲ ਦੇ ਨਿਰੰਤਰ ਤਕਨੀਕੀ ਯਤਨਾਂ ਰਾਹੀਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਵੀ ਟਰੇਸ ਕਰਕੇ ਬਰਾਮਦ ਕੀਤੇ ਗਏ ਸਨ | ਵਾਰਸਾਂ ਨੂੰ ਉਨ੍ਹਾਂ ਦੇ ਫ਼ੋਨ ਸੌਂਪਦਿਆਂ ਐਸ. ਐਸ.
ਪ
ਪੁਲਿਸ ਲਾਈਨ ਵਿਖੇ ਇਕ ਸਮਾਗਮ ਦੌਰਾਨ ਲੋਕਾਂ ਦੇ ਗੁੰਮ ਅਤੇ ਖੋਹ ਹੋਏ ਫ਼ੋਨ ਲੱਭਣ ਉਪਰੰਤ ਅਸਲ ਵਾਰਸਾਂ ਹਵਾਲੇ ਕਰਨ ਮੌਕੇ ਖੜ੍ਹੇ ਐਸ.ਐਸ.ਪੀ. ਗੌਰਵ ਤੂਰਾ, ਐਸ.ਪੀ. ਮਾਧਵੀ ਸ਼ਰਮਾ ਤੇ ਹੋਰ ਅਧਿਕਾਰੀ | ਤਸਵੀਰ. ਤਿਲਕਰਾਜ
05-08-2026
ਕਪੂਰਥਲਾ, 4 ਅਗਸਤ (ਸਡਾਨਾ)-ਜ਼ਿਲ੍ਹਾ ਪੁਲਿਸ ਨੇ ਵੱਡੀ ਪਹਿਲਕਦਮੀ ਕਰਦਿਆਂ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ 250 ਗੁੰਮ ਅਤੇ ਖੋਹ ਕੀਤੇ ਗਏ ਮੋਬਾਈਲ ਫ਼ੋਨ ਬਰਾਮਦ ਕਰਨ ਉਪਰੰਤ ਅੱਜ ਪੁਲਿਸ ਲਾਇਨ ਵਿਖੇ ਇਕ ਸਮਾਗਮ ਦੌਰਾਨ ਉਨ੍ਹਾਂ ਦੇ ਅਸਲ ਮਾਲਕਾਂ ਹਵਾਲੇ ਕੀਤੇ | ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਵਿਚ ਐਪਲ, ਸੈਮਸੰਗ, 1 ਪਲੱਸ, ਵੀਵੋ ਆਦਿ ਕੰਪਨੀਆਂ ਦੇ ਫ਼ੋਨ ਸ਼ਾਮਲ ਸਨ | ਇਹ ਫ਼ੋਨ ਸਾਈਬਰ ਕ੍ਰਾਈਮ ਸੈੱਲ ਦੇ ਨਿਰੰਤਰ ਤਕਨੀਕੀ ਯਤਨਾਂ ਰਾਹੀਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਵੀ ਟਰੇਸ ਕਰਕੇ ਬਰਾਮਦ ਕੀਤੇ ਗਏ ਸਨ | ਵਾਰਸਾਂ ਨੂੰ ਉਨ੍ਹਾਂ ਦੇ ਫ਼ੋਨ ਸੌਂਪਦਿਆਂ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਇਹ ਸਫ਼ਲ ਬਰਾਮਦਗੀ ਤਕਨੀਕੀ ਨਿਗਰਾਨੀ ਅਤੇ ਸੈਂਟਰਲ ਇਕਊਪਮੈਂਟ ਆਈਡੈਂਟਿਟੀ ਰਜਿਸਟਰ ਸਿਸਟਮ ਰਾਹੀਂ ਸੰਭਵ ਹੋਈ ਹੈ | ਜੋ ਤਫਤੀਸ਼ਕਾਰਾਂ ਨੂੰ ਉਨ੍ਹਾਂ ਦੇ ਵਿਲੱਖਣ ਆਈ.ਈ.ਐਮ.ਆਈ. ਨੰਬਰਾਂ ਦੀ ਵਰਤੋਂ ਕਰਕੇ ਮੋਬਾਈਲ ਫੋਨਾਂ ਨੂੰ ਟਰੇਸ ਕਰਨ ਦੇ ਯੋਗ ਬਣਾਉਂਦਾ ਹੈ | ਐਸ.ਐਸ.ਪੀ. ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਫ਼ੋਨ ਗੁੰਮ ਹੋਣ ‘ਤੇ ਤੁਰੰਤ ਨੇੜਲੇ ਸਾਂਝ ਕੇਂਦਰ ਵਿਖੇ ਇਸ ਦੀ ਰਿਪੋਰਟ ਦਰਜ ਕਰਵਾਉਣ | ਇਸਦੇ ਨਾਲ ਹੀ ਲੋਕ ਸੀ.ਈ.ਆਈ.ਆਰ ਪੋਰਟਲ ਰਾਹੀਂ ਵੀ ਗੁੰਮ ਹੋਏ ਮੋਬਾਈਲਾਂ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ | ਜਿਸ ਨਾਲ ਮੋਬਾਈਲ ਬਰਾਮਦਗੀ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ | ਉਨ੍ਹਾਂ ਤਕਨੀਕੀ ਸੈੱਲ ਅਤੇ ਸਾਈਬਰ ਸੈੱਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਮੋਬਾਈਲ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਦੇ ਮਾਲਕਾਂ ਨੇ ਪੁਲਿਸ ਦਾ ਧੰਨਵਾਦ ਕੀਤਾ |