06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਚਰਚ ਅੰਦਰ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਮਾਮਲੇ ਵਿਚ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 5 ਅਗਸਤ (ਸਡਾਨਾ)-ਚਰਚ ਵਿਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਟੀਫਨ ਮਸੀਹ ਵਾਸੀ ਜਲੰਧਰ ਨੇ ਦੱਸਿਆ ਕਿ ਬੀਤੇ ਦਿਨ ਉਹ ਖੋਜੇਵਾਲ ਚਰਚ ਵਿਖੇ ਯੂਥ ਵਿੰਗ ਦੇ ਪ੍ਰਧਾਨ ਰਾਜਵਿੰਦਰ ਸਿੰਘ ਨਾਲ ਬੈਠ ਕੇ ਕੋਈ ਗੱਲਬਾਤ ਕਰ ਰਹੇ ਸੀ ਅਤੇ ਚਰਚ ਦਾ ਗੇਟ ਬੰਦ ਸੀ ਇਸ ਮੌਕੇ ਕੁੱਝ ਵਿਅਕਤੀਆਂ ਨੇ ਜ਼ਬਰਦਸਤੀ ਗੇਟ ਖੋਲਿਆ ਤੇ ਅੰਦਰ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਮਾਰਕੁੱਟ ਕੀਤੀ ਤੇ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਪਰਮਜੀਤ ਸਿੰਘ, ਮੰਗਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਨ ਖੋਜੇਵਾਲ ਤੇ ਇਨ੍ਹਾਂ ਦੇ 3-4 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ.

ਅਜੀਤ ਡੈਸਕ 06-08-2026
ਕਪੂਰਥਲਾ, 5 ਅਗਸਤ (ਸਡਾਨਾ)-ਚਰਚ ਵਿਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸਦਰ ਪੁਲਿਸ ਨੇ ਤਿੰਨ ਵਿਅਕਤੀਆਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਟੀਫਨ ਮਸੀਹ ਵਾਸੀ ਜਲੰਧਰ ਨੇ ਦੱਸਿਆ ਕਿ ਬੀਤੇ ਦਿਨ ਉਹ ਖੋਜੇਵਾਲ ਚਰਚ ਵਿਖੇ ਯੂਥ ਵਿੰਗ ਦੇ ਪ੍ਰਧਾਨ ਰਾਜਵਿੰਦਰ ਸਿੰਘ ਨਾਲ ਬੈਠ ਕੇ ਕੋਈ ਗੱਲਬਾਤ ਕਰ ਰਹੇ ਸੀ ਅਤੇ ਚਰਚ ਦਾ ਗੇਟ ਬੰਦ ਸੀ ਇਸ ਮੌਕੇ ਕੁੱਝ ਵਿਅਕਤੀਆਂ ਨੇ ਜ਼ਬਰਦਸਤੀ ਗੇਟ ਖੋਲਿਆ ਤੇ ਅੰਦਰ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਉਸਦੀ ਮਾਰਕੁੱਟ ਕੀਤੀ ਤੇ ਕਥਿਤ ਤੌਰ ‘ਤੇ ਧਮਕੀਆਂ ਦਿੱਤੀਆਂ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਪਰਮਜੀਤ ਸਿੰਘ, ਮੰਗਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਨ ਖੋਜੇਵਾਲ ਤੇ ਇਨ੍ਹਾਂ ਦੇ 3-4 ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਸੰਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਪੰਜਾਬ ਦੇ ਸਮੂਹ ਮੁਲਾਜ਼ਮ ਕੱਲ੍ਹ ਨੂੰ ਚੰਡੀਗੜ੍ਹ ’ਚ ਹੋਣ ਵਾਲੀ ਰੈਲੀ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ-ਜਸਵੰਤ ਵਿਰਲੀ ਅਗਲੀ ਖ਼ਬਰ ਨਨਕਾਣਾ ਸਾਹਿਬ ਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਦੇ ਚਾਹਵਾਨ ਸ਼ਰਧਾਲੂ 8 ਤੱਕ ਪਾਸਪੋਰਟ ਦੇਣ -ਬੀਬੀ ਰੂਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।