ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਫੱਤੂਢੀਂਗਾ ਦੇ ਇਕ ਕਾਰੋਬਾਰੀ ਦੀ ਜ਼ਮੀਨ ਦੀ ਕੁਰਕੀ ਰੁਕਵਾਈ
ਫੱਤੂਢੀਂਗਾ, 5 ਅਗਸਤ (ਬਲਜੀਤ ਸਿੰਘ)-ਕਸਬਾ ਫੱਤੂਢੀਂਗਾ ਦੇ ਮਸ਼ਹੂਰ ਕਾਰੋਬਾਰੀ ਸ਼ੈਲਰ ਮਾਲਕ ਰਹੇ ਕਾਲੂ ਸ਼ਾਹ ਜੋ ਕੇ ਵਪਾਰ ਵਿੱਚ ਘਾਟਾ ਪੈਣ ਕਰਕੇ ਪਹਿਲਾਂ ਹੀ ਮਾਨਸਿਕ ਪ੍ਰੇਸ਼ਾਨ ਚੱਲ ਰਹੇ ਸਨ ਤੇ ਜਿਨ੍ਹਾਂ ਦੇ ਪਿਤਾ ਸ਼ਸ਼ੀ ਮੋਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਿਮਲਾ ਰਾਣੀ ਨੇ ਕਾਰੋਬਾਰ ਵਿਚ ਘਾਟਾ ਪੈਣ ਕਰਕੇ ਆਤਮ ਹੱਤਿਆ ਕਰ ਲਈ ਸੀ | ਸ਼ਸ਼ੀ ਮੋਹਨ ਦੇ ਵੱਡੇ ਬੇਟੇ ਸੁਭਾਸ਼ ਗੁਪਤਾ ਨੇ ਵੀ ਇਹ ਸਦਮਾ ਨਾ ਸਹਾਰਦੇ ਹੋਏ ਕੁੱਝ ਸਮੇਂ ਬਾਅਦ ਮੌਤ ਹੋ ਗਈ ਸੀ | ਉਨ੍ਹਾਂ ਦੀ ਅੱਜ ਪੰਜਾਬ ਵੇਅਰ ਹਾਊਸ ਵੱਲੋਂ ਤਿੰਨ ਕਰੋੜ 80 ਲੱਖ ਰੁਪਏ ਦੀ ਲੈਣਦਾਰੀ ਨੂੰ ਲੈ ਕੇ ਮਾਨਯੋਗ ਕੋਰਟ ਦੇ ਹੁਕਮਾਂ ਤਹਿਤ ਪਿੰਡ ਮੁੰਡੀ ਛੰਨਾ ਵਿਖੇ ਸਾਡੇ ਪੰਜ ਏਕੜ ਜ਼ਮੀਨ ਦੀ ਕੁਰਕੀ ਕਰਨ ਲਈ ਮਾਲ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ | ਇਸ ਦੌਰਾਨ ਹੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ | ਇਸ ਮੌਕੇ ਰਸ਼ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿਸਾਨ ਅਤੇ ਆੜ੍ਹਤੀਏ ਦੇ ਨਹੁੰ ਮਾਸ ਦਾ ਰਿਸ਼ਤਾ ਹੈ, ਸਰਕਾਰ ਦੀ ਗਲਤ ਨੀਤੀਆਂ ਕਾਰਨ ਸ਼ੈਲਰ ਇੰਡਸਟਰੀ ਘਾਟੇ ਵਿੱਚ ਜਾ ਰਹੀ ਹੈ | ਜਿਸ ਕਾਰਨ ਉਹ ਕਿਸੇ ਵੀ ਕਿਸਾਨ ਜਾਂ ਛੋਟੇ ਵਪਾਰੀ ਦੀ ਕੁਰਕੀ ਨਹੀਂ ਹੋਣ ਦੇਣਗੇ | ਵਿਰੋਧ ਹੋਣ ਦੇ ਕਾਰਨ ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀ ਵਾਪਸ ਪਰਤ ਗਏ | ਇਸ ਦੌਰਾਨ ਸ਼ਸ਼ੀ ਮੋਹਨ ਦੀ ਨੂੰਹ ਸੋਨੀਆ ਗੁਪਤਾ ਨੇ ਦੱਸਿਆ ਕਿ ਕਾਰੋਬਾਰ ਵਿਚ ਘਾਟੇ ਵਿੱਚ ਜਾਣ ਕਰਕੇ ਪਹਿਲਾਂ ਹੀ ਉਨ੍ਹਾਂ ਦੀ 40 ਏਕੜ ਜ਼ਮੀਨ ਵਿਕ ਚੁੱਕੀ ਹੈ | ਇਸ ਮੌਕੇ ਸ਼ਮਸ਼ੇਰ ਸਿੰਘ ਰਤੜਾ,ਅਮਰੀਕ ਸਿੰਘ ਰਤੜਾ, ਮੰਗਲ ਸਿੰਘ, ਹੁਕਮ ਸਿੰਘ ਨੂਰੋਵਾਲ, ਪਰਮਜੀਤ ਸਿੰਘ, ਸਵਰਨ ਸਿੰਘ ਫੱਤੂਢੀਂਗਾ, ਗੁਰਨਾਮ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |
ਕ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ ਤੇ ਸੂਬਾ ਜਨਰਲ ਸਕੱਤਰ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਕਿਸਾਨ ਕੁਰਕੀ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕਰਦੇ ਹੋਏ | ਤਸਵੀਰ: ਬਲਜੀਤ ਸਿੰਘ
ਈਸ਼ਵਰ ਨਗਰ ਦੇ ਘਰ ਦੀ ਛੱਤ ’ਤੇ ਬੰਬ ਵਰਗੀ ਚੀਜ਼ ਡਿੱਗਣ ਦੀ ਸੂਚਨਾ ਮਿਲਣ ’ਤੇ ਜਾਂਚ ਕਰਨ ਲਈ ਪੁੱਜੇ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ, ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਅਤੇ ਥਾਣਾ ਮੁਖੀ। ਤਸਵੀਰ-ਮੁਨੀਸ਼
06-08-2026