06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਯੂਨਿਟ 2 ਸਿੱਖ ਦੇ 181ਵੇਂ ਸਥਾਪਨਾ ਦਿਵਸ ਨੂੰ ਸਫਲ ਬਣਾਉਣ ਵਾਲਿਆਂ ਦਾ ਮੋਹਨ ਸਿੰਘ ਡਾਲਾ ਵਲੋਂ ਧੰਨਵਾਦ

ਨਡਾਲਾ, 5 ਅਗਸਤ (ਰਘਬਿੰਦਰ ਸਿੰਘ)-ਯੂਨਿਟ 2 ਸਿੱਖ ਦੇ 181ਵੇਂ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਕਰਵਾਏ ਗਏ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸਾਬਕਾ ਫੌਜੀਆਂ, ਜੇ. ਸੀ.

ਅਜੀਤ ਡੈਸਕ 06-08-2026
ਨਡਾਲਾ, 5 ਅਗਸਤ (ਰਘਬਿੰਦਰ ਸਿੰਘ)-ਯੂਨਿਟ 2 ਸਿੱਖ ਦੇ 181ਵੇਂ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਕਰਵਾਏ ਗਏ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸਾਬਕਾ ਫੌਜੀਆਂ, ਜੇ.ਸੀ.ਓਜ਼, ਐਨ.ਸੀ.ਓਜ਼ ਅਤੇ ਹੋਰ ਸਹਿਯੋਗੀਆਂ ਦਾ ਸਾਬਕਾ ਸਰਪੰਚ ਮੋਹਨ ਸਿੰਘ ਡਾਲਾ, ਪ੍ਰਧਾਨ ਡਾਇਲਸੈਸ ਸੈਂਟਰ ਭੁਲੱਥ ਵੱਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ | ਮੋਹਨ ਸਿੰਘ ਡਾਲਾ ਨੇ ਕਿਹਾ ਕਿ ਯੂਨਿਟ 2 ਸਿੱਖ ਦੇ 181ਵੇਂ ਸਥਾਪਨਾ ਦਿਵਸ ਨੂੰ ਲੈ ਕੇ ਸਾਬਕਾ ਫੌਜੀਆਂ ਅਤੇ ਯੂਨਿਟ ਨਾਲ ਜੁੜੇ ਸਾਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਾਰਿਆਂ ਦੇ ਸਾਂਝੇ ਸਹਿਯੋਗ ਅਤੇ ਮਿਹਨਤ ਸਦਕਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਫਲਤਾਪੂਰਵਕ ਸੰਪੰਨ ਹੋਇਆ | ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਦਿਨ ਮੌਕੇ ਯੂਨਿਟ ਦੀਆਂ ਸ਼ਾਨਾਮੱਤੀਆਂ ਸੇਵਾਵਾਂ ਅਤੇ ਬਹਾਦਰੀ ਭਰੇ ਇਤਿਹਾਸ ਨੂੰ ਯਾਦ ਕਰਨਾ ਮਾਣ ਵਾਲੀ ਗੱਲ ਹੈ | ਉਨ੍ਹਾਂ ਸਮਾਗਮ ਦੀਆਂ ਤਿਆਰੀਆਂ ਤੋਂ ਲੈ ਕੇ ਪ੍ਰਬੰਧਾਂ ਤੱਕ ਸਹਿਯੋਗ ਦੇਣ ਵਾਲੇ ਹਰੇਕ ਵਿਅਕਤੀ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਰੇ ਸਾਥੀਆਂ ਦਾ ਸਹਿਯੋਗ ਅਤੇ ਪਿਆਰ ਬਣਿਆ ਰਹੇ | ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸਾਬਕਾ ਫੌਜੀਆਂ, ਜੇ.ਸੀ.ਓਜ਼, ਐਨ.ਸੀ.ਓਜ਼ ਅਤੇ ਸਮੂਹ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀ ਇੱਕਜੁੱਟਤਾ ਅਤੇ ਸਹਿਯੋਗ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਕੈਪਟਨ ਜਰਨੈਲ ਸਿੰਘ, ਕੈਪਟਨ ਮੇਵਾ ਸਿੰਘ, ਕੈਪਟਨ ਮਨਿੰਦਰ ਸਿੰਘ,ਕੈਪਟਨ ਮਲ ਸਿੰਘ, ਕੈਪਟਨ ਬੇਅੰਤ ਸਿੰਘ, ਮਲਕੀਤ ਸਿੰਘ ਪੂਨੀਆ,ਕੈਪਟਨ ਜੋਗਿੰਦਰ ਸਿੰਘ, ਪ੍ਰੇਮਜੀਤ ਸਿੰਘ ਐਚ ਸੀ, ਸੂਬੇਦਾਰ ਮੇਜਰ ਕੈਪਟਨ ਗੁਰਮੇਜ ਸਿੰਘ, ਹੌਲਦਾਰ ਮੋਹਨ ਸਿੰਘ ਡਾਲਾ, ਜਸਵੀਰ ਸਿੰਘ, ਕੇਵਲ ਸਿੰਘ, ਇਕਬਾਲ ਸਿੰਘ,ਕੈਪਟਨ ਪ੍ਰੇਮਜੀਤ ਸਿੰਘ ਵਾਕਰ,ਕੈਪਟਨ ਬਹਾਦਰ ਸਿੰਘ, ਚੇਅਰਮੈਨ ਹਰਵਿੰਦਰ ਸਿੰਘ, ਹੌਲਦਾਰ ਸੁਖਦੇਵ ਸਿੰਘ,ਗੁਰਸਾਹਿਬ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ ਬਾਜਵਾ, ਰਾਜਵੀਰ ਸਿੰਘ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਕੱਢੀ ਕਲਸ਼ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ ਸ੍ਰੀ ਗੁਰੂ... ਅਗਲੀ ਖ਼ਬਰ ਗਨੀਵ ਕੌਰ ਮਜੀਠੀਆ ਨਾਲ ‘ਆਪ’ ਵਿਧਾਇਕਾਂ ਦਾ ਵਰਤਾਰਾ ਬੇਹੱਦ ਨਿੰਦਣਯੋਗ: ਕੁਲਦੀਪ ਸਿੰਘ ਟਾਂਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।